ਫਗਵਾੜਾ( ਡਾ ਰਮਨ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਰਤਸਰ ਸਾਹਿਬ ਦੇ ਪ੍ਰਬੰਧਕ ਅਧੀਨ ਚੱਲ ਰਹੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਲੋਂ ਕੋਵਿਡ 19 ਦੀ ਮਹਾਂਮਾਰੀ ਦੌਰਾਨ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਅਤੇ ਕੋਮਲ ਕਲਾਵਾਂ ਨੂੰ ਉਭਾਰਨ ਲਈ ਕਾਲਜ ਪੱਧਰ ਤੇ ਆਨ-ਲਾਈਨ ਮੁਕਾਬਲੇ ਕਾਰਟੂਨਿੰਗ, ਸਲੋਗਨ ਰਾਈਟਿੰਗ, ਪੋਸਟਰ ਮੇਕਿੰਗ, ਪੇਂਟਿੰਗ, ਲੇਖ ਰਚਨਾ, ਕਵਿਤਾ ਉਚਾਰਨ, ਭਾਸ਼ਣ ਉਚਾਰਣ ਅਤੇ ਸੁੰਦਰ ਲਿਖਾਈ ਕਰਵਾਏ ਗਏ। ਕਾਰਟੂਨਿੰਗ ਵਿਚ ਪੋਸ਼ੀਤਾ ਓਬਰਾਏ, ਐਮ.ਜੀ.ਐਨ. ਕਾਲਜ, ਜਲੰਧਰ ਦੁਆਰਾ ਪਹਿਲਾ; ਕੋਮਲ, ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਦੁਆਰਾ ਦੂਸਰਾ; ਅਕਾਂਕਸ਼ਾ, ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਦੁਆਰਾ ਦੂਸਰਾ; ਅਨੀਸ਼ਾ, ਐਮ.ਜੀ.ਐਸ.ਐਮ. ਜਨਤਾ ਕਾਲਜ, ਕਰਤਾਰਪੁਰ, ਤੀਸਰਾ ਸਥਾਨ ਹਾਸਿਲ ਕੀਤਾ। ਲੇਖ-ਰਚਨਾ ਵਿਚ ਨਿੱਧੀ ਸ਼ਰਮਾ, ਐਮ.ਜੀ.ਐਨ. ਕਾਲਜ, ਜਲੰਧਰ ਦੁਆਰਾ ਪਹਿਲਾ; ਪੂਜਾ ਰਾਣੀ, ਮਾਤਾ ਸਾਹਿਬ ਕੌਰ ਖ਼ਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਦੁਆਰਾ ਦੂਸਰਾ; ਨਿਸ਼ਾ, ਬੀ.ਐਲ.ਐਮ. ਗਰਲਜ਼ ਕਾਲਜ, ਨਵਾਂ ਸ਼ਹਿਰ ਦੁਆਰਾ ਤੀਸਰਾ ਸਥਾਨ ਹਾਸਿਲ ਕੀਤਾ ਗਿਆ। ਸਲੋਗਨ ਰਾਈਟਿੰਗ ਵਿਚ ਜਸਬੀਰ ਕੌਰ, ਐਮ.ਜੀ.ਐਨ. ਕਾਲਜ ਆਫ਼ ਐਜੂਕੇਸ਼ਨ, ਜਲੰਧਰ ਦੁਆਰਾ ਪਹਿਲਾ; ਹਰਮਨ ਕੌਰ, ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ, ਡੁਮੇਲੀ ਦੁਆਰਾ ਦੂਸਰਾ; ਅਲੀਸ਼ਾ ਨਾਰੰਗ, ਡੀ.ਏ.ਵੀ. ਕਾਲਜ, ਜਲੰਧਰ ਦੁਆਰਾ ਦੂਸਰਾ; ਰਮਿੰਦਰ ਕੌਰ, ਮਾਤਾ ਸਾਹਿਬ ਕੌਰ ਖ਼ਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਦੁਆਰਾ ਤੀਸਰਾ ਹਾਸਿਲ ਕੀਤਾ ਗਿਆ। ਪੋਸਟਰ ਮੇਕਿੰਗ ਅਨਮੋਲ ਪਠਾਨੀਆ, ਐਸ.ਪੀ.ਐਨ. ਕਾਲਜ, ਮੁਕੇਰੀਆ ਦੁਆਰਾ ਪਹਿਲਾ; ਸ਼ਿਖ਼ਾ, ਸੰਤ ਹੀਰਾ ਦਾਸ ਕੇ.ਐਮ.ਵੀ., ਕਾਲਾ ਸੰਘਿਆ ਦੁਆਰਾ ਦੂਸਰਾ; ਮਨਵੀਨ ਕੌਰ, ਮਾਤਾ ਸਾਹਿਬ ਕੌਰ ਖ਼ਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਦੁਆਰਾ ਤੀਸਰਾ; ਪ੍ਰਭਜੋਤ ਕੌਰ, ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ, ਡੁਮੇਲੀ ਦੁਆਰਾ ਕੰਨਸੋਲੇਸ਼ਨ ਸਥਾਨ ਪ੍ਰਾਪਤ ਕੀਤਾ। ਪੇਂਟਿੰਗ ਵਿਚ ਰੀਤਿਕ ਚੋਪੜਾ, ਡੀ.ਏ.ਵੀ. ਕਾਲਜ, ਜਲੰਧਰ ਦੁਆਰਾ ਪਹਿਲਾ; ਵਿਸ਼ਾਲੀ ਗੌਤਮ, ਮਾਤਾ ਗੁਜਰੀ ਕਾਲਜ, ਸ੍ਰੀ ਫਤਿਹਗੜ੍ਹ ਸਾਹਿਬ ਦੁਆਰਾ ਦੂਸਰਾ; ਜਸਪ੍ਰੀਤ ਕੌਰ, ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਆਨੰਦਪੁਰ ਸਾਹਿਬ ਦੁਆਰਾ ਤੀਸਰਾ; ਦਮਨਜੋਤ ਕੌਰ, ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਦੁਆਰਾ ਤੀਸਰਾ ਹਾਸਿਲ ਕੀਤਾ ਗਿਆ। ਕਵਿਤਾ ਉਚਾਰਨ ਵਿਚ ਨਿਸ਼ਾ, ਪੀ.ਸੀ.ਐਮ. ਐਸ.ਡੀ. ਕਾਲਜ, ਜਲੰਧਰ ਦੁਆਰਾ ਪਹਿਲਾ; ਮਨਮੀਤ ਕੌਰ, ਸੰਤ ਹੀਰਾ ਦਾਸ ਕੰਨਿਆ ਮਹਾਂਵਿਦਿਆਲਿਆ, ਕਾਲਾ ਸੰਘਿਆ ਦੁਆਰਾ ਦੂਸਰਾ; ਹਰਦੀਪ ਕੌਰ, ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਆਨੰਦਪੁਰ ਸਾਹਿਬ ਦੁਆਰਾ ਦੂਸਰਾ; ਪੂਜਾ ਰਾਣੀ, ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਦੁਆਰਾ ਤੀਸਰਾ; ਕਮਲਜੀਤ ਕੌਰ, ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਦੁਆਰਾ ਤੀਸਰਾ ਸਥਾਨ ਹਾਸਿਲ ਕੀਤਾ ਗਿਆ। ਭਾਸ਼ਣ ਵਿਚ ਸੁਧਾ, ਰਾਮਗੜ੍ਹੀਆ ਗਰਲਜ਼ ਕਾਲਜ, ਲੁਧਿਆਣਾ ਦੁਆਰਾ ਪਹਿਲਾ; ਸਿਮਰਨ ਕੌਰ, ਸੰਤ ਹੀਰਾ ਦਾਸ ਕੰਨਿਆ ਮਹਾ ਵਿਦਿਆਲਿਆ, ਕਾਲਾ ਸੰਘਿਆ ਦੁਆਰਾ ਦੂਸਰਾ; ਸਾਰਥਕ ਗੁਪਤਾ, ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਆਨੰਦਪੁਰ ਸਾਹਿਬ ਦੁਆਰਾ ਦੂਸਰਾ; ਮਨਵੀਨ ਕੌਰ, ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਦੁਆਰਾ ਤੀਸਰਾ; ਸਥਾਨ ਹਾਸਿਲ ਕੀਤਾ। ਸੁੰਦਰ ਲਿਖਾਈ ਵਿਚ ਬੱਬਲਜੀਤ ਕੌਰ, ਰਾਮਗੜ੍ਹੀਆ ਗਰਲਜ਼ ਕਾਲਜ, ਲੁਧਿਆਣਾ ਦੁਆਰਾ ਪਹਿਲਾ; ਪ੍ਰਭਪ੍ਰੀਤ ਕੌਰ, ਰਾਮਗੜ੍ਹੀਆ ਗਰਲਜ਼ ਕਾਲਜ, ਲੁਧਿਆਣਾ ਦੁਆਰਾ ਦੂਸਰਾ; ਰਾਜਵਿੰਦਰ ਕੌਰ, ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਦੁਆਰਾ ਦੂਸਰਾ; ਨੀਰੂ, ਰਾਮਗੜ੍ਹੀਆ ਐਜੂਕੇਸ਼ਨ ਕਾਲਜ, ਫਗਵਾੜਾ ਦੁਆਰਾ ਤੀਸਰਾ; ਆਸ਼ਿਮਾ ਮੁੰਜਾਲ, ਐਮ.ਜੀ.ਐਨ. ਕਾਲਜ ਆਫ਼ ਐਜੂਕੇਸ਼ਨ, ਜਲੰਧਰ ਦੁਆਰਾ ਤੀਸਰਾ ਸਥਾਨ ਹਾਸਿਲ ਕੀਤਾ ਗਿਆ। ਇਸ ਮੌਕੇ ਕਾੋਲਜ ਪਿ੍ਰੰਸੀਪਲ ਸਾਹਿਬ ਦੁਆਰਾ ਕਿਹਾ ਗਿਆ ਕਿ ਇਹਨਾਂ ਮੁਕਾਬਲਿਆਂ ਦੀ ਸਹਾਇਤਾ ਨਾਲ ਵਿਦਿਆਰਥੀਆਂ ਦੇ ਵਿਹਲੇ ਸਮੇਂ ਨੂੰ ਸਿਰਜਨਾਤਮਿਕ ਸਮੇਂ ਵਿਚ ਬਦਲ ਕੇ ਉਹਨਾਂ ਦੇ ਸਰਬਪੱਖੀ ਵਿਕਾਸ ਵਿਚ ਵੱਡਮੁੱਲਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨੇ ਦੱਸਿਆਂ ਕਿ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਦੁਆਰਾ ਵੱਖ-ਵੱਖ ਆਈਟਮਾਂ ਲਈ ਭੇਜੀਆਂ ਗਈਆਂ ਐਂਟਰੀਆਂ ਵਿਚ ਵਿਦਿਆਰਥੀਆਂ ਦੁਆਰਾ ਆਪਣੀਆਂ ਅੰਦਰ ਛੁੱਪੀਆਂ ਕੋਮਲ ਕਲਾਵਾਂ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ ਹੈ।