ਦਿੱਲੀ ਵਿਚ ਹਵਾ ਪ੍ਰਦੂਸ਼ਣ ਖ਼ਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ। ਜਿਸ ਕਾਰਨ ਸ਼ੁੱਕਰਵਾਰ ਤੱਕ ਸਾਰੇ ਸਕੂਲ ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ।

ਦਿੱਲੀ ਵਿਚ ਅੱਜ ਸਵੇਰੇ ਹਵਾ ਗੁਣਵੱਤਾ ਦਰਜਾ 453 ਪੀ.ਐਮ. ਪੱਧਰ 2.5 ਰਿਹਾ। ਇਸ ਤੋਂ ਇਲਾਵਾ ਨੋਇਡਾ ਵਿਚ 569 ਤੇ ਗੁਰੂਗ੍ਰਾਮ ਵਿਚ 472 ਰਿਕਾਰਡ ਕੀਤਾ ਗਿਆ। ਉਥੇ ਹੀ ਦਿੱਲੀ ਦੇ ਨਾਲ ਲੱਗਦੇ ਇਲਾਕਿਆਂ ਜਿਵੇਂ ਕਿ ਗੁਰੂਗ੍ਰਾਮ, ਫਰੀਦਾਬਾਦ, ਗਾਜ਼ੀਆਬਾਦ, ਅਤੇ ਨੋਇਡਾ ਦੀ ਹਵਾ ਵੀ ਖਰਾਬ ਹੁੰਦੀ ਜਾ ਰਹੀ ਹੈ, ਜੋ ਉਥੇ ਰਹਿਣ ਵਾਲੇ ਲੋਕਾਂ ਖਾਸਕਰ ਬੱਚਿਆਂ ਲਈਮੁਸ਼ਕਲ ਬਣਦੀ ਜਾ ਰਹੀ ਹੈ।