(ਸੁਲਤਾਨਪੁਰ ਲੋਧੀ ਤੋਂ ਮਲਕੀਤ ਕੌਰ ਦੀ ਰਿਪੋਰਟ)

ਗੁਰੂ ਨਾਨਕ ਸੇਵਕ ਜਥਾ ਸੁਲਤਾਨਪੁਰ ਲੋਧੀ ਵਲੋ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਾ ਸ਼੍ਰੀ ਹੱਟ ਸਾਹਿਬ ਮੁਹਰੇ ਹੋਲੇ ਮਹੱਲੇ ਦੇ ਸੰਬੰਧ ਵਿੱਚ ਦੋ ਦਿਨ ਗੁਰੂ ਕੇ ਲੰਗਰ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ । ਇਸ ਸੰਬੰਧੀ ਗੁਰਦੁਆਰਾ ਸ਼੍ਰੀ ਹੱਟ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕਾਂ ਭਾਈ ਸੁਰਜੀਤ ਸਿੰਘ ਸਭਰਾਅ ਹੈਡ ਗ੍ਰੰਥੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ , ਭਾਈ ਹਰਜਿੰਦਰ ਸਿੰਘ ਚੰਡੀਗੜ੍ਹ ਵਾਲੇ ਐਡੀਸਨਲ ਹੈਡ ਗ੍ਰੰਥੀ , ਗੁਰਦੁਆਰਾ ਹੱਟ ਸਾਹਿਬ ਦੇ ਹੈਡ ਗ੍ਰੰਥੀ ਭਾਈ ਰਣਯੋਧ ਸਿੰਘ ਆਦਿ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਲੰਗਰ ਲਗਾਉਣ ਲਈ ਜਗ੍ਹਾ ਦਾ ਮੁਆਇਨਾ ਕੀਤਾ ਗਿਆ । ਇਸ ਸਮੇ ਗੁਰਦੁਆਰਾ ਸਾਹਿਬ ਦੇ ਲਈ ਸੁੰਦਰ ਰੁਮਾਲਿਆਂ ਦੇ ਸੈਟ ਬਣਾਉਣ ਵਾਲੇ ਗੁਰੂ ਘਰ ਦੇ ਨਾਮੀ ਕੀਰਤਨੀ ਭਾਈ ਰਵਿੰਦਰ ਸਿੰਘ ਬੰਟੀ ਰੁਮਾਲਿਆਂ ਵਾਲੇ , ਬੀਬੀ ਨਰਿੰਦਰਜੀਤ ਕੌਰ ਅੰਮ੍ਰਿਤਸਰ , ਡਾ. ਨਿਰਵੈਲ ਸਿੰਘ ਧਾਲੀਵਾਲ ਤੇ ਨੰਬਰਦਾਰ ਸੁਰਿੰਦਰਪਾਲ ਸਿੰਘ ਹੈਬਤਪੁਰ ਦਾ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ । ਡਾ. ਧਾਲੀਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਿ ਹੋਲੇ ਮੁਹੱਲੇ ਤੇ ਦੂਰ ਦੁਰਾਡੇ ਤੋਂ ਸ਼੍ਰੀ ਆਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਦੇ ਲਈ ਗੁਰਦੁਆਰਾ ਹੱਟ ਸਾਹਿਬ ਮੁਹਰੇ 7 ਤੇ 8 ਮਾਰਚ ਸ਼ਨੀਵਾਰ , ਐਤਵਾਰ ਦੋ ਦਿਨ ਗੁਰੂ ਕੇ ਲੰਗਰ ਦੀ ਸੇਵਾ ਗੁਰੂ ਨਾਨਕ ਸੇਵਕ ਜਥੇ ਵਲੋ ਗੁਰਦੁਆਰਾ ਪ੍ਰਬੰਧਕਾਂ ਦੇ ਸਹਿਯੋਗ ਨਾਲ ਨਿਭਾਈ ਜਾਵੇਗੀ । ਇਸ ਸਮੇ ਭਾਈ ਸੁਰਜੀਤ ਸਿੰਘ ਸਭਰਾਅ ਹੈਡ ਗ੍ਰੰਥੀ ਤੇ ਭਾਈ ਹਰਜਿੰਦਰ ਸਿੰਘ ਚੰਡੀਗੜ੍ਹ ਐਡੀਸਨਲ ਹੈਡ ਗ੍ਰੰਥੀ ਗੁ. ਬੇਰ ਸਾਹਿਬ ਦਾ ਵੀ ਭਾਈ ਰਣਯੋਧ ਸਿੰਘ ਵਲੋ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ ਤੇ ਸੁਚਾਰੂ ਗੁਰਦੁਆਰਾ ਪ੍ਰਬੰਧਾਂ ਬਾਰੇ ਹੋਰ ਵਿਚਾਰ ਚਰਚਾ ਕੀਤੀ ਗਈ ।