ਫਗਵਾੜਾ(ਡਾ ਰਮਨ/ਅਜੇ ਕੋਛੜ) ਪਿੰਡਾ ਦੀ ਸੰਗਤ ਵਲੋਂ ਲਗਾਏ ਗਏ ਹੋਲਾ- ਮੁਹੱਲਾ ਲੰਗਰ ਦੀ ਸਮਾਪਤੀ ਵਾਲੇ ਦਿਨ ਫਗਵਾੜਾ ਦੇ ਐਮ.ਐਲ.ਏ. ਅਤੇ ਸਾਬਕਾ ਆਈ.ਏ.ਐਸ. ਮਾਣਯੋਗ ਸ: ਬਲਵਿੰਦਰ ਸਿੰਘ ਧਾਲੀਵਾਲ ਨੇ ਸੰਗਤਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਵੱਖ ਵੱਖ ਥਾਵਾਂ ਤੇ ਲਗਾਏ ਇਸ ਦੋ ਦਿਨਾਂ ਲੰਗਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅੰਨਦਪੁਰ ਸਾਹਿਬ ਜਾ ਅਤੇ ਉਥੋਂ ਆ ਰਹੀਆਂ ਸੰਗਤਾਂ ਨੇ ਲੰਗਰ ਛਕਿਆ। ਇਸ ਸਮੇਂ ਬਲਵਿੰਦਰ ਸਿੰਘ ਧਾਲੀਵਾਲ ਨੂੰ ਹੋਲਾ-ਮੁਹੱਲਾ ਲੰਗਰ ਕਮੇਟੀਅਾ ਵਲੋਂ ਸਰੋਪੇ ਭੇਟ ਕੀਤੇ ਗਏ ।