ਫ਼ਿਰੋਜ਼ਪੁਰ 5 ਸਤੰਬਰ 2019 : ਫਿਰੋਜ਼ਪੁਰ ਦੇ ਜ਼ੋਮੈਟੋ ਦੇ ਨੌਜਵਾਨ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨਾ ਮੰਨੇ ਜਾਣ ‘ਤੇ ਕੱਲ ਤੋਂ ਸਥਾਨਕ ਦਫਤਰ ਨੂੰ ਜਿੰਦਰਾ ਮਾਰ ਦੇਣ ਦੀ ਧਮਕੀ ਦਿੱਤੀ ਹੈ।

ਬਾਬੂਸ਼ਾਹੀ ਨਾਲ ਗੱਲ ਕਰਦਿਆਂ ਹੈਪੀ, ਸੰਨੀ, ਕੇਸ਼ਵ, ਰਾਜਿੰਦਰ ਆਦਿ ਨੇ ਕਿਹਾ ਕਿ ਜ਼ੋਮੈੱਟੋ ਨੇ ਸਾਡੇ ਰੇਟ ਬਹੁਤ ਜ਼ਿਆਦਾ ਘੱਟ ਕਰ ਦਿੱਤੇ ਹਨ। ਨ੍ਹਾਂ ਕਿਹਾ ਕਿ ਪਹਿਲਾਂ ਸਾਨੂੰ 5 ਕਿਲੋਮੀਟਰ ਦੇ ਅੰਦਰ 30 ਰੁਪਏ ਪਰ ਡਿਲਿਵਰੀ ਮਿਲਦੇ ਸਨ ਜੋ ਘਟਾ ਕੇ 20 ਰੁਪਏ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ 5 ਕਿਲੋਮੀਟਰ ਦੇ ਬਾਹਰ ਡਿਲਿਵਰੀ ਦੇ ਇੱਕ ਕਿਲੋਮਿਟਰ ਦੇ 10 ਰੁਪਏ ਮਿਲਦੇ ਸਨ ਜੋ ਹੁਣ 5 ਰੁਪਏ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕੰਪਨੀ ਬੇਰੁਜ਼ਗਾਰ ਨੌਜਵਾਨਾਂ ਦਾ ਨਜ਼ਾਇਜ਼ ਫਾਇਦਾ ਚੁੱਕ ਰਹੀ ਹੈ।
ਮੁੰਡਿਆਂ ਨੇ ਕਿਹਾ ਕਿ ਅਸੀਂ ਪਿਛਲੇ ਤਿੰਨ ਦਿਨਾਂ ਤੋਂ ਹੜਤਾਲ ਤੇ ਬੈਠੇ ਹਾਂ,ਪਰ ਕੰਪਨੀ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਸਮੂਹ ਨੌਜਵਾਨਾਂ ਨੇ ਕੱਲ ਤੋਂ ਫਿਰੋਜ਼ਪੁਰ ਵਿਚਲੇ ਜ਼ੁਮੈੱਟੋ ਦੇ ਬਗ਼ਦਾਦੀ ਗੇਟ ਦੇ ਬਾਹਰ ਬਣੇ ਦਫਤਰ ਨੂੰ ਜਿੰਦਰਾ ਮਾਰ ਦੇਣ ਦੀ ਧਮਕੀ ਦਿੱਤੀ ਹੈ, ਓਹਨਾ ਕਿਹਾ ਕਿ ਅਗਰ ਕੰਪਨੀ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਦੱਸਣਾ ਬਣਦਾ ਹੈ ਕਿ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਚ ਸੌ ਦੇ ਕਰੀਬ ਮੁੰਡੇ ਜ਼ੁਮੈਟੋ ਨਾਲ ਜੁੜੇ ਹੋਏ ਹਨ।