ਨੂਰਮਹਿਲ 17 ਫਰਵਰੀ (ਨਰਿੰਦਰ ਭੰਡਾਲ/ਪਾਰਸ)

ਹੈਂਡੀਕੈਪ ਸੇਵਾ ਸੁਸਾਇਟੀ ਰਜਿ. ਪੰਜਾਬ ਦੀ ਇੱਕ ਮੀਟਿੰਗ ਨੂਰਮਹਿਲ ਵਿਖੇ ਸੁਸਾਇਟੀ ਦੇ ਚੇਅਰਮੈਨ ਬਲਿਹਾਰ ਸਿੰਘ ਸੰਧੀ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸੁਸਾਇਟੀ ਵਲੋਂ ਇੱਕ ਕੈਂਪ 14 ਅਪ੍ਰੈਲ 2020 ਨੂੰ ਫਿਲੌਰ ਵਿਖੇ ਲਗਾਇਆ ਜਾਵੇਗਾ ਜਿਸ ਵਿੱਚ ਅਪਾਹਿਜਾਂ ਨੂੰ ਟਰਾਈਸਾਈਕਲ, ਵਹੀਲ ਚੇਅਰ ਅਤੇ ਬੈਸਾਖੀਆਂ ਦਿੱਤੀਆਂ ਜਾਣਗੀਆਂ। ਮੀਟਿੰਗ ਵਿੱਚ ਮੌਜੂਦ ਸਾਥੀਆਂ ਵਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਇਦੇ ਅਨੁਸਾਰ ਸਾਡੀ ਪੈਨਸ਼ਨ 2500 ਰੁਪਏ ਕੀਤੀ ਜਾਵੇ। ਸੋਸਾਇਟੀ ਦੇ ਚੇਅਰਮੈਨ ਸੰਧੀ ਵਲੋਂ ਅਪਾਹਿਜਾਂ ਨੂੰ ਬੇਨਤੀ ਕੀਤੀ ਗਈ ਕਿ ਜਲਦ ਤੋਂ ਜਲਦ ਇੱਕ ਮੰਚ ਤੇ ਇਕੱਠੇ ਹੋਵੋ ਤਾਂ ਜੋ ਆਪਣੇ ਹੱਕ ਲੈ ਸਕੀਏ। ਸੰਧੀ ਨੇ ਦੱਸਿਆ ਜਿਸ ਤਰਾਂ ਬਿਨਾ ਬੱਚੇ ਦੇ ਰੋਏ ਮਾਂ ਵੀ ਦੁੱਧ ਨਹੀਂ ਦਿੰਦੀ ਉਸੀ ਤਰਾਂ ਬਿਨਾ ਇਕੱਠੇ ਹੋਏ ਕੁਝ ਵੀ ਹਾਸਿਲ ਨਹੀਂ ਹੋਣਾ। ਇਸ ਮੌਕੇ ਚੇਅਰਮੈਨ ਬਲਿਹਾਰ ਸਿੰਘ ਸੰਧੀ, ਅਮਰੀਕ ਸਿੰਘ ਨੌਰਾ, ਮਾਸਟਰ ਜਸਵੰਤ ਰਾਏ, ਪਾਰਸ ਨਈਅਰ, ਜਸਵਿੰਦਰ ਕੁਮਾਰ ਸਲੋਹ, ਪ੍ਰਿਤਪਾਲ ਸਿੰਘ ਉਰਫ ਅਮਨ, ਦਲਵੀਰ ਕਟਾਣਾ, ਸੋਨਾ ਬਾਲੀ, ਰਾਜ ਕੁਮਾਰ ਤੋਂ ਇਲਾਵਾ ਮਨੀ ਅਤੇ ਤੀਰਥ ਰਾਏ ਮੌਜੂਦ ਸਨ।