-ਫਗਵਾੜਾ ਜੀ.ਟੀ.ਰੋਡ ਤੋਂ ਸ਼ਹਿਰ ਵੱਲ ਆਉਣ ਵਾਲਿਆਂ ਨੂੰ ਹੁੰਦੀ ਸੀ ਪਰੇਸ਼ਾਨੀ-ਕਮਲ ਧਾਲੀਵਾਲ
ਫਗਵਾੜਾ ( ਡਾ ਰਮਨ) ਨੈਸ਼ਨਲ ਹਾਈਵੇ ਨੂੰ ਫਗਵਾੜਾ ਸ਼ਹਿਰ ਨੂੰ ਜੋੜਨ ਵਾਲੇ ਹੁਸ਼ਿਆਰਪੁਰ ਰੋਡ ਪੁਲ ਤੋਂ ਉੱਤਰਦੇ ਪੁਲ ਦੀ ਸੜਕ ਕਾਫ਼ੀ ਖਸਤਾ ਹਾਲਤ ਵਿਚ ਸੀ ਇੰਨੇ ਵੱਡੇ – ਵੱਡੇ ਖੱਡੇ ਹੋਣ ਦੇ ਕਾਰਨ ਹਰ ਵੇਲੇ ਹਾਦਸੇ ਦਾ ਡਰ ਬਣਿਆ ਰਹਿੰਦਾ ਸੀ, ਪਰ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਬੀਤੇ ਦਿਨੀਂ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਹੁਸ਼ਿਆਰਪੁਰ ਦੀ ਤਰਫ਼ ਜਾ ਰਹੇ ਸਨ ਤਾਂ ਰਾਵਲਪਿੰਡੀ ਲਾਗੇ ਇੱਕ ਮੋਟਰਸਾਈਕਲ ਸਵਾਰ ਵੱਡੇ ਖੱਡੇ ਹੋਏ ਕਰ ਕੇ ਹਾਦਸੇ ਦਾ ਸ਼ਿਕਾਰ ਹੁੰਦੇ ਬਚਿਆ ਜਿਸ ਨੂੰ ਲੈ ਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐਕਸੀਅਨ ਲੋਕ ਨਿਰਮਾਣ ਅਤੇ ਹੋਰ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਤੁਰੰਤ ਇਸ ਦੇ ਹੱਲ ਲਈ ਕਿਹਾ ਜਿਸ ਨੂੰ ਲੈ ਕੇ ਅੱਜ ਵਿਭਾਗ ਨੇ ਹੁਸ਼ਿਆਰਪੁਰ ਪੁਲ ਤੋ ਹੇਠ ਉੱਤਰਦੇ ਪੁਲ ਦੀ ਸੜਕ ਨੂੰ ਨਵੇਂ ਸਿਰੇ ਤੋ ਲੁੱਕ ਬਜਰੀ ਨਾਲ ਬਣਵਾ ਦਿੱਤਾ ਇਸ ਮੌਕੇ ਵਿਧਾਇਕ ਧਾਲੀਵਾਲ ਦੀ ਗ਼ੈਰਹਾਜ਼ਰੀ ਵਿਚ ਉਨਾਂ ਦੇ ਬੇਟੇ ਕਮਲ ਧਾਲੀਵਾਲ ਵਿਸ਼ੇਸ਼ ਰੂਪ ਵਿਚ ਪੁੱਜੇ ਕਮਲ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਬਰਸਾਤ ਦੇ ਦਿਨਾਂ ਵਿਚ ਹਰ ਸਮੇਂ ਹਾਦਸੇ ਦਾ ਡਰ ਬਣਿਆ ਰਹਿੰਦਾ ਸੀ ਜਿਸ ਨੂੰ ਦੇਖਦੇ ਹੋਏ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਜੀ ਦੇ ਨਿਰਦੇਸ਼ਾਂ ਤੇ ਸੜਕ ਨੂੰ ਪੂਰੀ ਤਰਾਂ ਨਾਲ ਨਵਾਂ ਬਣਾ ਦਿੱਤਾ ਗਿਆ ਹੈ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆਂ, ਸਾਬਕਾ ਕੌਂਸਲਰ ਜਤਿੰਦਰ ਵਰਮਾਨੀ, ਕਾਂਗਰਸ ਨੇਤਾ ਇੰਦਰਜੀਤ ਕਾਲੜਾ ਨੇ ਧਾਲੀਵਾਲ ਸਾਹਿਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੜਕ ਜਲੰਧਰ ਤੋ ਆਉਣ ਵਾਲਿਆਂ ਨੂੰ ਸ਼ਹਿਰ ਨਾਲ ਜੋੜਨ ਦਾ ਇੱਕੋ ਇੱਕ ਰਸਤਾ ਸੀ ਜਿਸ ਵੱਲ ਕਿਸੇ ਨੇ ਪਹਿਲਾ ਧਿਆਨ ਹੀ ਨਹੀਂ ਦਿੱਤਾ ਸਾਬਕਾ ਕੌਂਸਲਰ ਨੇ ਇਸ ਨੂੰ ਮਿੱਟੀ ਰੇਤਾ ਨਾਲ ਕਈ ਵਾਰ ਭਰਿਆ,ਪਰ ਬਰਸਾਤ ਵਿਚ ਚਿੱਕੜ ਹੀ ਚਿੱਕੜ ਹੋ ਜਾਂਦਾ ਸੀ ਹੁਣ ਧਾਲੀਵਾਲ ਸਾਹਿਬ ਨੇ ਸੜਕ ਨੂੰ ਨਵੇਂ ਸਿਰੇ ਤੋਂ ਬਣਵਾ ਦਿੱਤਾ ਹੈ ਪਹਿਲਾਂ ਵੀ ਦੋ ਵਾਰ ਪੈਚ ਵਰਕ ਕਰਵਾਇਆ ਗਿਆ,ਪਰ ਬਰਸਾਤ ਕਰ ਕੇ ਟਿਕਦਾ ਨਹੀਂ ਸੀ ਇਸ ਮੌਕੇ ਬਲਜੀਤ ਭੁੱਲਾਰਾਈ,ਅਵਿਨਾਸ਼ ਗੁਪਤਾ,ਹਰਪ੍ਰੀਤ ਭੋਗਲ,ਅਰਜਨ ਸੁਧੀਰ, ਹਰਸ਼ ਕੁਮਾਰ, ਅਮਰਿੰਦਰ ਸਿੰਘ ਕੂਨਰ ਪੀਏ ਵਿਧਾਇਕ, ਹਰਮੋਹਨ ਬਜਾਜ, ਭਾਰਤ ਭੂਸ਼ਨ,ਰਮਨ ਛਾਬੜਾ ਆਦਿ ਮੌਜੂਦ ਸਨ