ਗੜਸ਼ੰਕਰ 24 ਅਪ੍ਰੈਲ (ਬੀਰਮਪੁਰੀ)ਲੋਕਾਂ ਵਿੱਚ ਜਾਗਰੂਕਤਾ ਤੇ ਚੇਤਨਾ ਦੀ ਬੋਦਿਲਤ ਅੱਜ ਜਿਲਾਂ ਹੁਸ਼ਿਆਰਪਰ ਕੋਰੋਨਾ ਮੁੱਕਤ ਹੋਣ ਵੱਲ ਵੱਧ ਰਿਹਾ ਹੈ ।ਅੱਜ ਇਕ ਕੇਸ ਜੋ ਪਾਜੇਟਿਵ  ਗੁਰਪ੍ਰੀਤ ਕੋਰ ਦੀ ਰਿਪੋਟ ਨੈਗਟਿਵ ਆ ਗਈ ਜੋ ਕਿ ਬੜੀ ਖੁਸੀ ਵਾਲੀ ਗੱਲ ਹੈ ਹੁਣ ਸਾਡੇ ਜਿਲੇ ਇਕ ਮਰੀਜ ਹੀ ਪਾਜੇਟਿਵ ਰਹਿ ਗਿਆ ਜੇਕਰ ਉਸ ਦੀ ਰਿਪੋਟ ਵੀ ਨੈਗਟਿਵ ਆ ਜਾਦੀ ਹੈ ਤਾ ਹੁਸ਼ਿਆਰਪੁਰ ਗਰੀਨ ਜੋਨ ਵਿੱਚ ਆ ਜਾਵੇਗਾ ਇਹਨਾਂ ਗੱਲਾ ਦਾ ਪ੍ਰਗਟਾਵਾ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਕਰਦੇ ਹੇੲੇ ਦੱਸਿਆ । ਉਹਨਾ ਇਹ ਵੀ ਕਿਹਾ ਕਿ ਸਿਹਤ ਵਿਭਾਗ ਦੇ ਸਮੂਹ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ ਦੇ ਕੰਮ ਦੀ ਸ਼ਲਾਘਾ ਕਰਦਿਆ ਮੁਸ਼ਕਲ ਦੀ ਘੜੀ ਵਿੱਚ ਕੋਰੋਨਾ ਨੂੰ ਹਰਾਉਣ ਲਈ ਆਪਣੀ ਬੇਹਤਰ ਭੂਮਿਕਾ ਨਿਭਾ ਰਹੇ ਹਨ । ਕੋਰਨਾ ਵਾਇਰਸ ਕੋਵਿਡ 19 ਦੇ ਸਬੰਧ ਵਿੱਚ ਜਿਲੇ ਦੀ ਜਾਣਕਾਰੀ ਦਿਂਦਿਆ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਸ਼ੱਕੀ ਲੱਸ਼ਣਾ ਵਾਲੇ 11 ਵਿਆਕਤੀਆਂ ਦੇ ਸੈਪਲ ਡਾ ਕਮਲੇਸ਼ ਹੀਰਾ ਨੱਕ ਕੰਨ ਗਲੇ ਦੇ ਮਾਹਿਰ ਡਾਕਟਰ ਅਤੇ ਸੰਦੀਪ ਕੋਰ ਐਲ ਟੀ ਵੱਲੋ  ਲਏ ਗਏ ਹਨ  ਅੱਜ ਤੱਕ 343 ਸੈਪਲ ਇਕੱਤਰ ਕੀਤੇ ਗਏ ਅਤੇ ਜਿਨਾ ਵਿੱਚੋ 318ਸੈਪਲਾਂ ਦੀ ਰਿਪੋਟ ਪ੍ਰਾਪਤ ਹੋ ਚੁੱਕੀ ਹੈ ਅਤੇ 312 ਸੈਪਲ ਨੈਗਟਿਵ ਪਾਏ ਗਏ ਹਨ ਜਦ ਕਿ 14 ਸੈਪਲਾਂ ਦੀ ਰਿਪੋਟ ਆਉਣੀ ਬਾਕੀ ਹੈ । ਕੇਵਲ 2 ਪਾਜੇਟਿਵ ਮਰੀਜ ਸਿਵਲ ਹਸਪਤਾਲ ਦੇ ਆਸੋਲੇਸ਼ਨ ਵਾਰਡ ਵਿੱਚ ਦਾਖਿਲ ਹਨ ਜਿਨਾ ਵਿੱਚੋ 1 ਗੁਰਪ੍ਰੀਤ ਕੋਰ ਦੀ ਰਿਪੋਟ ਹੋਰ ਨੈਗਟਿਵ ਆਈ ਹੈ ਜਿਸ ਨੂੰ ਕੱਲ ਰਲੀਜ ਕਰ ਦਿੱਤਾ ਜਾਵੇਗਾ ਇਹ ਜਾਣਕਾਰੀ ਸਿਵਲ ਸਰਜਨ ਨੇ ਪ੍ਰੈਸ ਨੂੰ  ਸਾਝੀ ਕਰਦੇ ਹੋਏ ਦਿੱਤੀ । ਉਹਨਾਂ ਦੱਸਿਆ ਸਿਹਤ ਵਿਭਾਗ ਦੀ ਸਲਾਹ ਅਨੁਸਾਰ  ਲੋਕਾਂ ਨੂੰ ਘਰ ਵਿੱਚ ਰਹੋ,  ਸੁਰੱਖਿਅਤ ਰਹੋ ਤੇ ਘਰੋ ਬਾਹਰ ਨਿਕਲਣ ਸਮੇ ਮਾਸਿਕ ਦੀ ਵਰਤੋ ਜਰੂਰੀ ਕਰਦੇ ਹੋਏ ਸਮਾਜਿਕ ਦੂਰੀ ਬਰਕਾਰ ਰੱਖਣ ਦੀ ਸਲਾਹ ਦੇ ਲਾਕਡਾਉਨ ਦੀ ਪਾਲਣਾ ਕਰਨ ਬਾਰੇ ਵੀ ਕਿਹਾ । ਹੋਰ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਹਦਾਇਤਾ ਮੁਤਾਬਿਕ ਜਿਲੇ ਦੇ ਮੈਡੀਕਲ  ਸਟੋਰਾਂ ਦੇ ਮਾਲਿਕਾਂ ਨੂੰ  ਖਾਸ਼ੀ , ਜੁਕਾਮ,  ਬੁਖਾਰ ਦੀ ਦਵਾਈ ਲੈਣ ਵਾਲੇ ਵਿਆਕਤੀਆਂ ਦਾ ਪੂਰਾ ਰਿਕਾਰਡ ਰੱਖਣ ਦੀ  ਹਦਾਇਤ ਕੀਤੀ ਗਈ ਹੈ ।