ਪੰਜਾਬ ਪੁਲਿਸ ਦੁਆਰਾ ਮੋਬਾਈਲ ਐਪ ਜਾਰੀ ਕੀਤੀ ਗਈ ਹੈ ਜਿਸ ‘ਚ ਹੁਣ ਮੁਸੀਬਤ ਸਮੇਂ ਕੋਈ ਵੀ ਵਿਅਕਤੀ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਤੋਂ ਤੁਰੰਤ ਸਹਾਇਤਾ ਦੀ ਮੰਗ ਕਰ ਸਕਦਾ ਹੈ।

‘ਨੋਅ ਯੂਅਰ ਪੁਲਿਸ’ ਨਾਮੀ ਇਸ ਮੋਬਾਇਲ ਐਪਲੀਕੇਸ਼ਨ ਰਾਹੀਂ ਕੋਈ ਵੀ ਵਿਅਕਤੀ ਆਪਣੀ ਕਰੰਟ ਲੋਕੇਸ਼ਨ ਤੋਂ ਆਪਣੇ ਨਜ਼ਦੀਕ ਪੈਂਦਾ ਪੁਲਿਸ ਥਾਣਾ ਲੱਭ ਸਕਦਾ ਹੈ ਤੇ ਉਸ ਤੋਂ ਸਹਾਇਤਾ ਲਈ ਕਾਲ ਕਰ ਸਕਦਾ ਹੈ। ਇਸ ਜਾਣਕਾਰੀ ਨੂੰ ਪੰਜਾਬ ਪੁਲਿਸ ਦੁਆਰਾ ਆਪਣੇ ਟਵਿੱਟਰ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਹੈ।

ਇਸ ਮੋਬਾਈਲ ਐਪ ‘ਚ ਤੁਹਾਡੀ ਮੌਜੂਦਾ ਲੋਕੇਸ਼ਨ, ਪੁਲਿਸ ਸਟੇਸ਼ਨ ਤੇ ਅਫ਼ਸਰਾਂ ਦੀ ਸੂਚੀ ਸ਼ਾਮਲ ਕੀਤੀ ਗਈ ਹੈ।