ਬਿਊਰੋ ਰਿਪੋਰਟ –

ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਸਿਆਸਤ ਚ ਆਉਣ ਤੋਂ ਪਹਿਲਾ ਨੌਜਵਾਨਾਂ ਦੇ ਨਾਲ ਕਈ ਵਾਅਦੇ ਕੀਤੇ ਸੀ। ਇਹਨਾਂ ਵਾਅਦਿਆਂ ਚ ਸਭ ਤੋਂ ਵੱਡਾ ਵਾਅਦਾ ਸੀ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਤੇ ਨੌਜਵਾਨ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ।
ਪਰ ਇਸ ਮਾਮਲੇ ਤੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਬਿਆਨ ਸਾਹਮਣੇ ਆਇਆ ਹੈ।ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਰਕਾਰ ਜਲਦ ਸਮਾਰਟ ਫੋਨ ਦੇਵੇਗੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਦਿਵਾਲੀ ਤੱਕ ਲੋਕਾਂ ਨੂੰ ਸਮਾਰਟ ਫੋਨ ਮਿਲ ਜਾਣਗੇ। ਖੈਰ ਹੁਣ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਨੌਜਵਾਨਾਂ ਨੂੰ ਫੋਨ ਮਿਲੇਗਾ ਵੀ ਕਿ ਨਹੀਂ। ਫਿਰ ਤੋਂ ਲੋਕਾਂ ਨੂੰ ਸਬਰ ਕਰਕੇ ਹੀ ਰਹਿਣਾ ਪਏਗਾ।