ਜੈਪੁਰ, 6 ਸਤੰਬਰ 2019: ਹੁਣ ਟ੍ਰੈਫਿਕ ਵਿਭਾਗ ਉਨ੍ਹਾਂ ਕਾਰ ਚਾਲਕਾਂ ਨੂੰ ਜ਼ੁਰਮਾਨਾ ਲਾਏਗਾ ਜੋ ਆਪਣੀ ਜਾਤਿ, ਧਰਮ, ਪੇਸ਼ੇ ਅਤੇ ਰਾਜਨੀਤਿਕ ਪਾਰਟੀਆਂ ਨੂੰ ਦਰਸਾਉਂਦੇ ਸਟਿੱਕਰ ਆਪਣੀਆਂ ਕਾਰਾਂ ‘ਤੇ ਚਿਪਕਾਉਣਗੇ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਰਾਜਸਥਾਨ ਦੇ ਜੈਪੁਰ ‘ਚ ਟ੍ਰੈਫਿਕ ਐਸਪੀ ਵੱਲੋਂ ਬੀਤੀ 3 ਸਤੰਬਰ ਨੂੰ ਇਕ ਹੁਕਮ ਜਾਰੀ ਕੀਤਾ ਗਿਆ ਹੈ ਕਿ ਗੱਡੀ ਦੇ ਮਾਲਕਾਂ ਵਿਰੁੱਧ ਨਿਯਮਾਂ ਦੀ ਉਲੰਘਣਾ ਕਰਨ ‘ਤੇ ਕਾਰਵਾਈ ਕੀਤੀ ਜਾਵੇਗੀ।

ਇਹ ਹੁਕਮ ਸਿਵਲ ਰਾਈਟਸ ਸੁਸਾਇਟੀ ਵੱਲੋਂ ਲਿਖੀ ਚਿੱਠੀ ਤੋਂ ਬਾਅਦ ਹੋਏ ਹਨ। ਜਿਸ ‘ਚ ਲਿਖਿਆ ਗਿਆ ਸੀ ਕਿ ਗੱਡੀਆਂ ‘ਤੇ ਜਾਤਿ, ਅਹੁਦੇ, ਧਰਮ ਅਤੇ ਪਿੰਡ ਦੇ ਨਾਮ ਲਿਖਣ ਦਾ ਰੁਝਾਨ ਵੱਧਦਾ ਜਾ ਰਿਹਾ ਹੈ, ਜੋ ਬਦਲੇ ਵਿੱਚ ਸਮਾਜ ਵਿੱਚ ਫਿਰਕਾਪ੍ਰਸਤੀ ਅਤੇ ਜਾਤੀਵਾਦ ਨੂੰ ਬੜ੍ਹਾਵਾ ਦੇ ਰਿਹਾ ਹੈ।

ਚਿੱਠੀ ‘ਚ ਇਹ ਵੀ ਲਿਖਿਆ ਗਿਆ ਕਿ ਗੱਡੀਆਂ ‘ਤੇ ਸਲੋਗਨ ਅਤੇ ਸਟਿੱਕਰ ਖ਼ਾਸਕਰ ਵਿੰਡਸਕਰੀਨਾਂ’ ਤੇ ਖਤਰਨਾਕ ਹਨ ਕਿਉਂਕਿ ਉਹ ਡਰਾਈਵਰਾਂ ਦਾ ਧਿਆਨ ਭਟਕਾ ਸਕਦੇ ਸਨ ਜਿਸ ਕਾਰਨ ਹਾਦਸੇ ਵਾਪਰ ਸਕਦੇ ਹਨ।