ਚੰਡੀਗੜ੍ਹ, 2 ਸਤੰਬਰ 2019 – ਪਾਕਿਸਤਾਨ ‘ਚ ਸਿੱਖ ਲੜਕੀ ਦੇ ਮਾਮਲੇ ‘ਤੇ ਹੁਣ ਗਰਮਖਿਆਲੀਆਂ ਨੇ ਹੀ ਰੈਫਰੈਂਡਮ 2020 ਦਾ ਮੁੱਦਾ ਚੁੱਕਣ ਵਾਲੇ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੂੰ ਸਵਾਲਾਂ ਦੇ ਘੇਰੇ ‘ਚ ਖੜ੍ਹਾ ਕਰ ਦਿੱਤਾ ਹੈ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਲੇ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਨੇ ਗੁਰਪਤਵੰਤ ਪੰਨੂੰ ਨੂੰ ਸਵਾਲ ਕਰਦਿਆਂ ਕਿਹਾ ਕਿ ਹੁਣ ਪਾਕਿਸਤਾਨ ‘ਚ ਸਿੱਖਾਂ ਦੀਆਂ ਧੀਆਂ ਨਾਲ ਹੋ ਰਹੇ ਤਸ਼ੱਦਦ ਵਕਤ ਰੈਫਰੈਂਡਮ 2020ਕਰਾਉਣ ਦੇ ਨਾਅਰੇ ਦੇਣ ਵਾਲੇ ਕਿੱਥੇ ਹਨ। ਉਨ੍ਹਾਂ ਪੰਨੂ ਤੋਂ ਜਵਾਬ ਮੰਗਿਆ ਕਿ ਹੁਣ ਉਹ ਇਮਰਾਨ ਖਾਨ ਤੋਂ ਜਵਾਬ ਕਿਉਂ ਨਹੀਂ ਮੰਗਦੇ ਤੇ ਕਿਉੁਂ ਨਹੀਂ ਇਸ ਮੁੱਦੇ ਨੂੰ ਯੂ.ਐਨ.ਓ ‘ਚ ਚੁੱਕਦੇ।

ਇਥੇ ਹੀ ਭਾਈ ਗੋਪਾਲਾ ਨੇ ਖਾਲਸਿਤਾਨ ਸਮਰਥਕ ਪਾਕਿਸਤਾਨ ‘ਚ ਰਹਿੰਦੇ ਗੋਪਾਲ ਚਾਵਲਾ ਨੂੰ ਵੀ ਸਵਾਲ ਕੀਤਾ ਕਿ ਆਖਰ ਹੁਣ ਉਹ ਕਿੱਥੇ ਚਲੇ ਗਏ ।