ਬਿਊਰੋ ਰਿਪੋਰਟ-

ਪਠਾਨਕੋਟ : ਕੁਵੈਤ ‘ਚ ਫਸੇ ਪਿੰਡ ਮਾਨ ਨੰਗਲ ਦੇ ਇਕ ਨੌਜਵਾਨ ਦੀ ਸਾਂਸਦ ਸੰਨੀ ਦਿਓਲ ਦੇ ਯਤਨਾ ਸਦਕਾ ਅੱਜ ਵਤਨ ਵਾਪਸੀ ਹੋਈ ਹੈ। ਜਾਣਕਾਰੀ ਮੁਤਾਬਕ ਪਿੰਡ ਮਾਨ ਨੰਗਲ ਦੇ ਦੋ ਸਕੇ ਭਰਾ 1 ਸਾਲ ਪਹਿਲਾ ਰੋਜ਼ੀ-ਰੋਟੀ ਕਮਾਉਣ ਲਈ ਕੁਵੈਤ ਗਏ ਸਨ ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਇਥੇ ਉਹ ਇਕ ਵੱਡੀ ਮੁਸ਼ਕਲ ‘ਚ ਫਸ ਜਾਣਗੇ। ਕੁਵੈਤ ਪਹੁੰਚਣ ‘ਤੇ ਉਨ੍ਹਾਂ ਨੇ ਦੋ ਮਹੀਨੇ ਕੰਮ ਕੀਤਾ ਪਰ ਬਾਅਦ ‘ਚ ਉਨ੍ਹਾਂ ਦਾ ਪਾਸਪੋਰਟ ਅਤੇ ਹੋਰ ਦਸਤਾਵੇਜ਼ ਉਥੇ ਦੇ ਸਥਾਈ ਅਤੇ ਮੂਲ ਤੌਰ ‘ਤੇ ਕਸ਼ਮੀਰੀ ਠੇਕੇਦਾਰ ਨੇ ਖੋਹ ਲਏ ਹਨ। ਵਰਕ ਪਰਮਿਟ ਖਤਮ ਹੋਣ ਦੇ ਕਾਰਨ ਕੰਮ ਨਹੀਂ ਮਿਲਿਆ।

ਇਸ ਦੇ ਕਾਰਨ ਉਨ੍ਹਾਂ ਬਾਕੀ ਸਮਾਂ ਉਥੇ ਭੀਖ ਮੰਗ ਕੇ ਗੁਜ਼ਾਰਾ ਕੀਤਾ। ਇਸ ਸਬੰਧੀ ਜਦੋਂ ਹਲਕਾ ਭੋਆ ਤੋਂ ਸਾਬਕਾ ਵਿਧਾਇਕਾ ਸੀਮਾ ਦੇਵੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪੀੜਤ ਪਰਿਵਾਰ ਸਮੇਤ ਇਹ ਮਾਮਲਾ ਮੌਜੂਦਾ ਸਾਂਸਦ ਸੰਨੀ ਦਿਓਲ ਤੱਕ ਪਹੁੰਚਾਇਆ ਤਾਂ ਜੋ ਦੋਵਾਂ ਨੌਜਵਾਨਾਂ ਨੂੰ ਵਤਨ ਵਾਪਸ ਲਿਆਂਦਾ ਜਾ ਸਕੇ।

ਇਸ ਮਾਮਲੇ ‘ਤੇ ਸਾਂਸਦ ਸੰਨੀ ਦਿਓਲ ਨੇ ਤੁਰੰਤ ਕਾਰਵਾਈ ਕਰਦਿਆਂ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਤਨ ਵਾਪਤ ਲਿਆਉਣ ਦੀ ਤੁਰੰਤ ਕਾਰਵਾਈ ਸ਼ੁਰੂ ਹੋ ਗਈ। ਇਸ ਦੇ ਚੱਲਦਿਆਂ ਅੱਜ ਵੱਡੇ ਭਰਾ ਸੁਖਵਿੰਦਰ ਸਿੰਘ ਦੀ ਵਤਨ ਵਾਪਸ ਹੋ ਗਈ ਹੈ, ਜਿਸ ਤੋਂ ਬਾਅਦ ਪੂਰੇ ਪਰਿਵਾਰ ਨੇ ਸਾਬਕਾ ਵਿਧਾਇਕਾ ਅਤੇ ਸਾਂਸਦ ਸੰਨੀ ਦਿਓਲ ਦਾ ਧੰਨਵਾਦ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਠੇਕੇਦਾਰਾਂ ਅਕੇ ਏਜੰਟਾਂ ਦੀ ਲਾਪ੍ਰਵਾਹੀ ਕਾਰਨ ਉਹ ਕੁਵੈਤ ‘ਚ ਫਸੇ ਹੋਏ ਸਨ ਤੇ ਸੰਨੀ ਦਿਓਲ ਦੇ ਯਤਨਾਂ ਸਦਕਾ ਹੀ ਅੱਜ ਉਹ ਆਪਣੇ ਪਰਿਵਾਰ ‘ਚ ਪਹੁੰਚੇ ਹਨ।