ਬਿਊਰੋ ਰਿਪੋਰਟ –

ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਜਿਸ ਨੂੰ ਮੁੱਖ ਰੱਖਦਿਆਂ ਚੋਣ ਪ੍ਰਚਾਰ ਵੀ ਭਖ ਜਾਵੇਗਾ ਪਰ ਹਰਿਆਣਾ ਦੇ ਕਾਂਗਰਸੀ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਚੋਣ ਪ੍ਰਚਾਰ ਨਹੀਂ ਕਰਾਉਣਾ ਚਾਹੁੰਦੇ। ਸੂਤਰਾਂ ਮੁਤਾਬਕ ਸੂਬੇ ਦੇ ਨੇਤਾਵਾਂ ਨੇ ਆਲਾਕਮਾਨ ਨੂੰ ਗੁਜਾਰਿਸ਼ ਕੀਤੀ ਹੈ ਕਿ ਉਹ ਸਿੱਧੂ ਨੂੰ ਪ੍ਰਚਾਰ ਲਈ ਨਾ ਭੇਜਣ।

ਪ੍ਰਦੇਸ਼ ਕਾਂਗਰਸ ਦੇ ਨੇਤਾਵਾਂ ਨੂੰ ਇਸ ਗੱਲ ਦਾ ਸ਼ੱਕ ਹੈ ਕਿ ਜੇਕਰ ਸਿੱਧੂ ਹਰਿਆਣਾ ‘ਚ ਪ੍ਰਚਾਰ ਕਰਨ ਆਉਂਦੇ ਹਨ ਤਾਂ ਭਾਜਪਾ ਉਨ੍ਹਾਂ ਦੇ ਬਹਾਨੇ ਕਾਂਗਰਸ ਨੂੰ ਘੇਰਦੇ ਹੋਏ ਰਾਸ਼ਟਰਵਵਾਦ ਦਾ ਮੁੱਦਾ ਬਣਾ ਸਕਦਾ ਹੀ। ਭਾਜਪਾ ਸਿੱਧੂ ਦੇ ਪਾਕਿਸਤਾਨ ਜਾਣ ਅਤੇ ਉੱਥੋਂ ਦੇ ਫੌਜ ਮੁਖੀ ਨਾਲ ਗਲੇ ਮਿਲਣ ਦੇ ਮੁੱਦੇ ਨੂੰ ਉਨ੍ਹਾਂ ਦੇ ਖਿਲਾਫ ਇਸਤੇਮਾਲ ਕਰ ਸਕਦੀ ਹੈ।

ਵਿਧਾਨ ਸਭਾ ਚੋਣਾਂ ‘ਚ ਪ੍ਰਚਾਰ ਦੌਰਾਨ ਕਾਂਗਰਸ ਦੀ ਕੈਂਪੇਨ ਕਮੇਟੀ ਵੀ ਉਨ੍ਹਾਂ ਸਟਾਰ ਪ੍ਰਚਾਰਕਾਂ ਦਾ ਨਾਂ ਤੈਅ ਕਰੇਗੀ, ਜਿਨ੍ਹਾਂ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਪ੍ਰਚਾਰ ਲਈ ਭੇਜਿਆ ਜਾਣਾ ਹੈ। ਇਨ੍ਹਾਂ ਸਟਾਰ ਪ੍ਰਚਾਰਕਾਂ ਚ ਆਪਣੇ ਤੇਜ਼-ਤਰਾਰ ਅੰਦਾਜ਼ ਅਤੇ ਸ਼ਾਇਰੀ ਲਈ ਪਛਾਣੇ ਜਾਣ ਵਾਲੇ ਨਵਜੋਤ ਸਿੰਘ ਸਿੱਧੂ ਵੀ ਮੁੱਖ ਹਨ।