ਸ਼ਾਹਕੋਟ/ਮਲਸੀਆ

(ਸਾਹਬੀ ਦਾਸੀਕੇ)

ਪਿੱਛਲੇ ਦਿਨੀਂ ਜਿਲ੍ਹਾ ਸੰਗਰੂਰ ਦੇ ਪਿੰਡ ਲੌਂਗੋਵਾਲ ਵਿਖੇ ਇੱਕ ਖਸਤਾ ਹਾਲਤ ਨਿੱਜੀ ਸਕੂਲ ਦੀ ਵੈਨ ਨੂੰ ਅੱਗ ਲੱਗਣ ਕਾਰਨ ਵੈਨ ਵਿੱਚ ਸਵਾਰ 12 ਬੱਚਿਆਂ ਵਿੱਚੋਂ 4 ਮਾਸੂਮ ਬੱਚਿਆਂ ਦੀ ਅੱਗ ’ਚ ਬੁਰੀ ਤਰਾਂ ਨਾਲ ਝੂਲਸ ਜਾਣ ਕਾਰਨ ਮੌਤ ਹੋ ਗਈ ਸੀ। ਇਸ ਸਬੰਧੀ ਹਿਊਮਨ ਰਾਈਟਸ ਪ੍ਰੈੱਸ ਕਲੱਬ ਸ਼ਾਹਕੋਟ ਵੱਲੋਂ ਰੂਪ ਲਾਲ ਸ਼ਰਮਾ ਪ੍ਰਧਾਨ ਜਲੰਧਰ ਦਿਹਾਤੀ, ਮਨੋਜ ਕੁਮਾਰ ਅਰੋੜਾ ਬਲਾਕ ਪ੍ਰਧਾਨ ਸ਼ਾਹਕੋਟ ਅਤੇ ਸਿਮਰਜੀਤ ਕੌਰ ਬਲਾਕ ਪ੍ਰਧਾਨ ਮਹਿਲਾ ਵਿੰਗ ਬਲਾਕ ਸ਼ਾਹਕੋਟ ਦੀ ਅਗਵਾਈ ’ਚ ਡਿਪਟੀ ਕਮਿਸ਼ਨ ਜਲੰਧਰ ਦੇ ਨਾਂਅ ਇੱਕ ਮੰਗ ਪੱਤਰ ਡਾ. ਸੰਜੀਵ ਸ਼ਰਮਾ ਐਸ.ਡੀ.ਐੱਮ. ਸ਼ਾਹਕੋਟ ਨੂੰ ਸੌਪਿਆ ਗਿਆ, ਜਿਸ ਵਿੱਚ ਉਨਾਂ ਮੰਗ ਕੀਤੀ ਕਿ ਜਲੰਧਰ ਜਿਲ੍ਹੇ ਦੇ ਸਾਰੇ ਨਿੱਜੀ ਸਕੂਲਾਂ ਦੀਆ ਬੱਸਾਂ/ਵੈਨਾ ਦੀ ਚੈਕਿੰਗ ਕੀਤੀ ਜਾਵੇ ਤੇ ਨਾਲ ਹੀ ਸਕੂਲਾਂ ਦੀਆ ਪ੍ਰਬੰਧਕ ਕਮੇਟੀਆਂ ਨਾਲ ਮੀਟਿੰਗ ਕੀਤੀ ਜਾਵੇ ਅਤੇ ਸਕੂਲ ਪ੍ਰਬੰਧਕਾਂ ਨੂੰ ਮਾਣਯੋਗ ਸੁਪਰੀਮ ਕੋਰਟ ਦੀਆ ਹਦਾਇਤਾਂ ਨੂੰ ਅਪਨਾਉਣ ਦੀ ਹਦਾਇਤ ਕੀਤੀ ਜਾਵੇ ਤਾਂ ਜੋ ਸਕੂਲਾਂ ਦੇ ਪ੍ਰਬੰਧਕ ਨਿਯਮਾ ਦੀ ਉਲੰਘਣਾ ਨਾ ਕਰ ਸਕਣ। ਉਨਾਂ ਕਿਹਾ ਕਿ ਕੰਡਮ ਬੱਸਾਂ ਤੇ ਪਾਬੰਦੀ ਲਗਾਈ ਜਾਵੇ ਤਾਂ ਜੋ ਇਸ ਤਰਾ ਦੀਆ ਕਬਾੜ ਵਾਲੀਆ ਬੱਸਾ ਬੱਚਿਆ ਦੀਆ ਕੀਮਤੀ ਨਾ ਲੈ ਸਕਣ ਅਤੇ ਜੋ ਸਕੂਲ ਪ੍ਰਬੰਧਕ ਨਿਯਮਾਂ ਦੀ ਉਲੰਘਣਾ ਕਰਨ ਉਨਾਂ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇ। ਇਸ ਮੌਕੇ ਐਸ.ਡੀ.ਐਮ. ਨੇ ਸੰਸਥਾ ਦੇ ਅਹੁਦੇਦਾਰ ਤੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਜਲਦ ਹੀ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਸਕੂਲ ਪ੍ਰਬੰਧਕਾਂ ਨਾਲ ਮੀਟਿੰਗ ਕਰਨਗੇ। ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਲੌਗੋਵਾਲ ਵਿਖੇ ਵਾਪਰੇ ਹਾਦਸੇ ਦੀ ਨਿਖੇਧੀ ਕਰਦਿਆਂ ਜਿਹੜੇ ਬੱਚੇ ਉਸ ਹਾਦਸੇ ਵਿੱਚ ਮਾਰੇ ਗਏ ਉਹਨਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਜੋ ਦੋ ਬੱਚੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ, ਉਨਾਂ ਦੀ ਜਲਦੀ ਤੰਦਰੁਸਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।
ਇਸ ਮੌਕੇ ਸੰਸਥਾ ਦੇ ਜਿਲ੍ਹਾ ਪ੍ਰਧਾਨ ਰੂਪ ਲਾਲ ਸ਼ਰਮਾਂ ਅਤੇ ਬਲਾਕ ਪ੍ਰਧਾਨ ਮਨੋਜ ਅਰੋੜਾ ਨੇ ਕਿਹਾ ਕਿ ਸ਼ਾਹਕੋਟ ਸਬ ਡਵੀਜ਼ਨ ਵਿੱਚ ਕੁੱਝ ਨਿੱਜੀ ਸਕੂਲਾਂ ਦੀਆਂ ਬੱਸਾਂ/ਵੈਨਾ ਦੀ ਹਾਲਤ ਐਨੀ ਕੁ ਖਸਤਾ ਹੈ ਅਤੇ ਉਸ ਵਿੱਚ ਬੱਚੇ ਲਿਜਾਣਾਂ ਤੇ ਲਿਆਉਣਾ ਕਿਸੇ ਵੀ ਖਤਰੇ ਤੋਂ ਘੱਟ ਨਹੀਂ ਹੈ। ਉਨਾਂ ਕਿਹਾ ਕਿ ਅਜਿਹੀਆਂ ਬੱਸਾਂ ਸ਼ਾਹਕੋਟ ਸ਼ਹਿਰ ਅਤੇ ਆਸ-ਪਾਸ ਦੇ ਖੇਤਰ ਵਿੱਚ ਆਮ ਬੱਚੇ ਲਿਜਾਦੀਆਂ ਅਤੇ ਲਿਆਉਂਦੀਆਂ ਦੇਖੀਆਂ ਜਾ ਸਕਦੀਆਂ ਹਨ, ਜਿਸ ਵੱਲ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਪਿੱਪਲੀ ਜੁਆਇੰਟ ਸਕੱਤਰ ਸ਼ਾਹਕੋਟ, ਪਲਵਿੰਦਰ ਸਿੰਘ ਢਿੱਲੋਂ ਸ਼ਹਿਰੀ ਪ੍ਰਧਾਨ, ਮੰਗਤ ਰਾਏ ਪ੍ਰਧਾਨ ਐਸ.ਸੀ ਵਿੰਗ ਮਲਸੀਆ, ਅਜੈ ਕੁਮਾਰ ਅਰੋੜਾ ਐਕਟਿਵ ਵਲੰਟੀਅਰ, ਪ੍ਰਵੀਨ ਕੁਮਾਰੀ ਪ੍ਰਧਾਨ ਮਲਸੀਆ, ਹਰਜੀਤ ਸਿੰਘ ਚੰਦੀ ਆਦਿ ਹਾਜ਼ਰ ਸਨ