(ਸਾਹਬੀ ਦਾਸੀਕੇ)

ਸ਼ਾਹਕੋਟ: ਮਲਸੀਆ,
ਹਿਊਮਨ ਰਾਈਟਸ ਪ੍ਰੈੱਸ ਕਲੱਬ ਸ਼ਾਹਕੋਟ ਵੱਲੋਂ ਸੰਸਥਾ ਦੇ ਜਿਲ੍ਹਾ ਪ੍ਰਧਾਨ ਰੂਪ ਲਾਲ ਸ਼ਰਮਾਂ ਅਤੇ ਬਲਾਕ ਪ੍ਰਧਾਨ ਮਨੋਜ ਅਰੋੜਾ ਦੀ ਅਗਵਾਈ ’ਚ ਮਾਡਲ ਥਾਣਾ ਸ਼ਾਹਕੋਟ ਅਧੀਨ ਪੈਂਦੀ ਪੁਲਿਸ ਚੌਂਕੀ ਮਲਸੀਆਂ ਦੇ ਏ.ਐਸ.ਆਈ. ਸੰਜੀਵਨ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਸਬ ਇੰਸਪੈਕਟਰ ਵਜੋਂ ਤਰੱਕੀ ਮਿਲਣ ਤੇ ਗੁਲਦਸਤਾ ਭੇਂਟ ਕਰਦਿਆ ਮੁਬਾਰਕਬਾਦ ਦਿੱਤੀ ਗਈ। ਇਸ ਦੌਰਾਨ ਸੰਸਥਾ ਦੇ ਨੁਮਾਇੰਦਿਆ ਨੇ ਮਲਸੀਆਂ ਵਿੱਚ ਚੱਲ ਰਹੇ ਨਸ਼ਿਆਂ ਦੇ ਵਪਾਰ ਦੀ ਸੱਮਸਿਆ ਬਾਰੇ ਸਬ ਇੰਸਪੈਕਟਰ ਸੰਜੀਵਨ ਸਿੰਘ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਆਉਣ ਵਾਲੇ ਦਿਨਾਂ ਵਿਚ ਮਲਸੀਆਂ ਵਿਖੇ ਨਸ਼ਿਆਂ ਦੇ ਖ਼ਿਲਾਫ਼ ਇੱਕ ਜਨ ਚੇਤਨਾ ਮਾਰਚ ਕੱਢਣ ਤੇ ਇੱਕ ਸੂਚਨਾ ਨੰਬਰ ਜਨਤਕ ਕਰਨ ਬਾਰੇ ਪ੍ਰੋਗਰਾਮ ਉਲੀਕਿਆ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਐਸ.ਆਈ. ਜਗਤਾਰ ਸਿੰਘ, ਬਿੰਦਰ ਕੁਮਾਰ ਪ੍ਰੈਸ ਸਕੱਤਰ, ਚਰਨ ਦਾਸ ਸਰਪੰਚ ਹਵੇਲੀ ਪੱਤੀ, ਰਾਜ ਕੁਮਾਰ ਰਾਜੂ, ਤਿਲਕ ਰਾਜ, ਹਰਜੀਤ ਸਿੰਘ ਆਦਿ ਹਾਜ਼ਰ ਸਨ।