(ਸਾਹਬੀ ਦਾਸੀਕੇ,ਜਸਵੀਰ ਸਿੰਘ ਸੀਰਾ)

ਸ਼ਾਹਕੋਟ ਮਲਸੀਆ ,

ਇਹ ਕੰਪਲੇਂਟ ਸਿੰਗਰ ਰਣਜੀਤ ਬਾਵਾ ਵਲੋਂ ਹਾਲ ਹੀ ਵਿਚ ਰਿਲੀਜ ਕੀਤੇ ਗਾਣੇ ਮੇਰਾ ਕੀ ਕਸੂਰ ਵਿੱਚ ਵਰਤੇ ਸ਼ਬਦ ਜੋ ਕਿ ਹਿੰਦੂ ਧਾਰਿਮਕ ਭਾਵਨਾਵਾਂ ਨੂੰ ਠੇਸ ਪਹੁਚਾਉਣ ਵਾਲੇ ਹਨ ਬਾਰੇ ਕੀਤੀ ਗਈ


ਇਸ ਵਿੱਚ ਪ੍ਰਸਾਸ਼ਨ ਵਲੋਂ ਜਾਰੀ ਕਰਫ਼ਿਊ ਦੀਆ ਹਿਦਾਇਤਾਂ ਨੂੰ ਮੁੱਖ ਰੱਖਦੇ ਹੋਏ ਇਹ ਕੰਪਲੇਂਟ ਆਨਲਾਈਨ ਮਾਣਯੋਗ Dsp ਸ਼ਾਹਕੋਟ ਨੂੰ ਭੇਜੀ ਗਈ। ਸੰਸਥਾ ਦੇ ਬਲਾਕ ਪ੍ਰਧਾਨ ਮਨੋਜ ਅਰੋੜਾ ਦੇ ਦੱਸਿਆ ਕਿ ਸੰਸਥਾ ਵੱਲੋਂ ਹਮੇਸ਼ਾ ਹੀ ਕਿਸੇ ਵੀ ਧਰਮ ਦੇ ਖਿਲਾਫ ਅਪਸ਼ਬਦ ਵਰਤਣ ਵਾਲੇ ਦੀ ਨਿਖੇਦੀ ਕੀਤੀ ਜਾਂਦੀ ਹੈ। ਇਲਾਕੇ ਦੇ ਹਿੰਦੂ ਭਾਇਚਾਰੇ ਵਿਚ ਇਸ ਪ੍ਰਤੀ ਰੋਸ ਨੂੰ ਦੇਖਦਿਆਂ ਹੋਇਆ ਅਤੇ ਸ਼ਹਿਰ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਬਣਿਆ ਰਹੇ ਇਸ ਸੰਬਧੀ ਇੱਕ ਸ਼ਿਕਾਇਤ DSP ਸ਼ਾਹਕੋਟ ਨੂੰ ਈ-ਮੇਲ ਰਹੀ ਭੇਜੀ ਗਈ ਹੈ। ਇਸ ਮੌਕੇ ਸੰਸਥਾ ਦੇ ਜਿਲਾ ਦਿਹਾਤੀ ਪ੍ਰਧਾਨ ਰੂਪ ਲਾਲ ਸ਼ਰਮਾ, ਮਹਿਲਾ ਵਿੰਗ ਪ੍ਰਧਾਨ ਸਿਮਰਜੀਤ ਕੌਰ, ਵਲੰਟੀਅਰ ਅਜੈ ਅਰੋੜਾ, ਸ਼ਾਮਿਲ ਸਨ।