(ਸਾਹਬੀ ਦਾਸੀਕੇ ਅਮਨਪ੍ਰੀਤ ਸੋਨੂੰ)

ਸ਼ਾਹਕੋਟ, ਮਲਸੀਆਂ,ਕੋਰੋਨਾ ਵਾਇਰਸ ਸੰਬਧੀ ਹੋਏ ਕਰਫਿਊ ਦੇ ਐਲਾਨ ਤੋਂ ਬਾਅਦ ਡਿਊਟੀ ਤੇ ਤੈਨਾਤ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਨੂੰ ਅੱਜ ਮਨੋਜ ਅਰੋੜਾ ਬਲਾਕ ਪ੍ਰਧਾਨ ਹਿਊਮਨ ਰਾਈਟਸ ਪ੍ਰੈਸ ਕਲੱਬ ਅਤੇ ਸਮਾਜ ਸੇਵਕ ਰਾਜ ਕੁਮਾਰ ਦੀ ਅਗਵਾਈ ਵਿਚ ਸਿਨੇਟਾਈਜ਼ਰ, ਫਰੂਟ, ਪਾਣੀ ਅਤੇ ਬਿਸਕੁਟ ਅਤੇ ਮਾਸਕ ਦਿੱਤੇ ਗਏ।
ਇਸ ਮੌਕੇ ਸ਼ਾਹਕੋਟ ਮਲਸੀਆਂ ਲੋਹੀਆਂ ਮਹਿਤਪੁਰ ਅਤੇ ਨਕੋਦਰ ਦੇ ਇਲਾਕਿਆਂ ਵਿੱਚ ਤੈਨਾਤ ਮੁਲਾਜਮਾਂ ਨੂੰ ਬਾਜ਼ਾਰ ਬੰਦ ਹੋਣ ਆਉਣ ਵਾਲੀ ਪਰੇਸ਼ਾਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਸਥਾ ਵਲੋਂ ਇਹ ਉਪਰਾਲਾ ਕੀਤਾ ਗਿਆ।
ਇਸ ਮੌਕੇ ਰੂਪ ਲਾਲ ਸ਼ਰਮਾ ਜਿਲਾ ਦਿਹਾਤੀ ਪ੍ਰਧਾਨ ਅਤੇ ਸਮਾਜ ਸੇਵਕ ਰਾਹੁਲ ਕੌਸ਼ਲ ਨੇ ਬਹੁਮੁੱਲਾ ਯੋਗਦਾਨ ਦਿੱਤਾ।