ਫਗਵਾੜਾ ( ਪੰਜਾਬ ਬਿਊਰੋ) ਪੀ ਏ ਐਸ ਟੀ ਯੂਨੀਅਨ ਪੰਜਾਬ ਦੇ ਜਿਲਾ ਜਨਰਲ ਸਕੱਤਰ ਰਜਿੰਦਰ ਕੁਮਾਰ ਸ਼ਰਮਾ ਦੇ ਭਰਾ ਮੁਕੰਦ ਲਾਲ ਸ਼ਰਮਾ ਜੋ ਕਿ ਹਾਰਟ ਦੀ ਬਾਈਪਾਸ ਸਰਜਰੀ ਕਰਨ ਫੋਰਟਿਸ ਐਸਕਟ ਹਸਪਤਾਲ ਅੰਮ੍ਰਿਤਸਰ ਵਿਖੇ ਜੋਰੋ ਇਲਾਜ਼ ਹਨ ਨੂੰ ਡਾਕਟਰਾਂ ਵਲੋਂ ਬਾਈਪਾਸ ਸਰਜਰੀ ਲਈ ਚੈੱਕ ਕੀਤੇ ਜਾਣ ਤੋ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਖੂਨ ਦੀ ਘਾਟ ਅਤੇ ਖੂਨ ਦਾ ਇੰਤਜ਼ਾਮ ਕਰਨ ਲਈ ਕਿਹਾ।ਜਿਸ ਤੇ ਰਜਿੰਦਰ ਕੁਮਾਰ ਸ਼ਰਮਾ ਨੇ ਲਾਈਫ ਲਾਈਨ ਬਲੱਡ ਡੋਨੋਰਜ਼ ਕਲੱਬ ਰਜਿਸਟਰ ਫਗਵਾੜਾ ਦੇ ਪ੍ਰਧਾਨ ਡਾਕਟਰ ਰਮਨ ਸ਼ਰਮਾ ਨੂੰ ਸੰਪਰਕ ਕੀਤਾ ਤਾਂ ਉਹਨਾਂ ਡੋਨੋਰਸ ਦਾ ਪ੍ਰਬੰਧ ਕੀਤਾ ਤੇ ਖੁਦ ਜਾ 88 ਵੀ ਵਾਰ ਬਲੱਡ ਦਿੱਤਾ। ਇਸ ਮੌਕੇ ਤੇ ਬਲੱਡ ਡੋਨਰ ਕਰਨ ਲਈ ਡੋਲੀ ਸ਼ਰਮਾ, ਜਤਿੰਦਰ ਸ਼ਰਮਾ ਮਿਠੂ,ਵਿਨੋਦ,ਅਸ਼ੀਸ਼,ਮੀਨੂ,ਰਾਜੇਸ਼ ਸ਼ਰਮਾ ਆਦਿ ਸ਼ਾਮਿਲ ਸਨ। ਇਸ ਮੌਕੇ ਤੇ ਮਰੀਜ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਗਈ। ਇਸ ਮੌਕੇ ਤੇ ਡਾਕਟਰ ਰਮਨ ਸ਼ਰਮਾ ਨੇ ਕਿਹਾ ਕਿ ਉਹਨਾਂ ਦੀ ਪੂਰੀ ਜਿੰਦਗੀ ਸਮਾਜ ਸੇਵਾ ਦੇ ਲੇਖੇ ਲਗੇਗੀ ਅਤੇ ਉਹ ਮਾਨਵਤਾ ਦੀ ਭਲਾਈ ਲਈ ਹਰ ਵੇਲੇ ਯਤਨਸ਼ੀਲ ਹੋ ਕੇ ਕੰਮ ਕਰਦੇ ਰਹਿਣਗੇ।