ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ 7340722856,9872146132

ਸ਼ਾਹਕੋਟ: ਯੂ.ਪੀ. ਦੇ ਸ਼ਹਿਰ ਹਾਥਰਸ ਵਿਖੇ ਦਲਿਤ ਪਰਿਵਾਰ ਦੀ ਲੜਕੀ ਮਨੀਸ਼ਾ ਨਾਲ ਚਾਰ ਵਿਅਕਤੀਆਂ ਵੱਲੋਂ ਕੀਤੇ ਗਏ ਜਬਰ-ਜਨਾਹ ਅਤੇ ਲੜਕੀ ਨਾਲ ਕੀਤੇ ਗਏ ਤਸ਼ੱਦਦ ਤੋਂ ਬਾਅਦ ਲੜਕੀ ਦੀ ਮੌਤ ਹੋ ਗਈ ਸੀ। ਜਿਸ ਦੇ ਰੋਸ ਵਜੋਂ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਦੀ ਮੰਗ ਨੂੰ ਲੈ ਕੇ ਦਲਿਤ ਸਮਾਜ ਵੱਲੋਂ ਅੱਜ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਸ਼ਾਹਕੋਟ ਵਿਖੇ ਸਿਹਤ ਸੇਵਾਵਾਂ ਨੂੰ ਛੱਡ ਕੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਵੱਲੋਂ ਦੁਕਾਨਾਂ ਅਤੇ ਹੋਰ ਸਾਰੇ ਕਾਰੋਬਾਰ ਮੁਕੰਮਲ ਤੌਰ ਤੇ ਬੰਦ ਰੱਖੇ ਗਏ। ਇਸ ਦੌਰਾਨ ਦਲਿਤ ਸਮਾਜ ਵੱਲੋਂ ਸ਼੍ਰੋਮਣੀ ਰੰਗਰੇਟਾ ਦਲ ਯੂਥ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਵੀਰ ਕੁਲਵੰਤ ਸਿੰਘ ਕੰਤਾ ਦੀ ਅਗਵਾਈ ’ਚ ਸ਼ਾਹਕੋਟ ਸ਼ਹਿਰ ’ਚ ਭਾਜਪਾ ਦੀ ਮੋਦੀ ਸਰਕਾਰ ਅਤੇ ਯੂ.ਪੀ. ਦੀ ਯੋਗੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆ ਜੰਮ੍ਹ ਕੇ ਨਾਅਰੇਬਾਜ਼ੀ ਕਰਨ ਉਪਰੰਤ ਮਲਸੀਆਂ ਰੋਡ ਪੁਲਿਸ ਸਟੇਸ਼ਨ ਦੇ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਕਿਸੇ ਵੀ ਤਰਾਂ ਦੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਪੁਲਿਸ ਪ੍ਰਸਾਸ਼ਨ ਪੂਰੀ ਤਰਾਂ ਚੌਕਸ ਰਿਹਾ। ਇਸ ਮੌਕੇ ਧਰਨੇ ਵਿੱਚ ਉਚੇਚੇ ਤੌਰ ਤੇ ਸਮਰਥਨ ਕਰਨ ਪਹੁੰਚੇ ਕਾਂਗਰਸ ਦੇ ਹਲਕਾ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਸੰਬੋਧਨ ਕਰਦਿਆ ਹਾਥਰਸ ਵਿਖੇ ਦਲਿਤ ਪਰਿਵਾਰ ਦੀ ਲੜਕੀ ਮਨੀਸ਼ਾ ਨਾਲ ਵਾਪਰੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆ ਦਲਿਤ ਸਮਾਜ ਦੇ ਆਗੂ ਵੀਰ ਕੁਲਵੰਤ ਸਿੰਘ ਕੰਤਾ, ਸਵਰਨ ਸਿੰਘ ਕਲਿਆਣ, ਕਮਲ ਨਾਹਰ, ਜੋਗਿੰਦਰ ਸਿੰਘ ਟਾਈਗਰ, ਬੀਬੀ ਗੁਰਬਖਸ਼ ਕੌਰ, ਡਾ. ਵਿਲੀਅਮ ਜੌਹਨ ਆਦਿ ਨੇ ਕਿਹਾ ਕਿ ਦੇਸ਼ ਵਿੱਚ ਆਏ ਦਿਨ ਔਰਤਾਂ ਅਤੇ ਲੜਕੀਆਂ ਨਾਲ ਅੱਤਿਆਰ ਤੇ ਜਬਰ-ਜਨਾਹ ਦੀਆਂ ਘਟਨਾਵਾਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ, ਜਿਸ ਲਈ ਕੇਂਦਰ ਸਰਕਾਰ ਪੂਰੀ ਤਰਾਂ ਨਾਲ ਜਿੰਮੇਵਾਰ ਹੈ। ਉਨਾਂ ਕਿਹਾ ਕਿ ਜੇਕਰ ਹਾਥਰਸ ਵਿਖੇ ਵਾਪਰੇ ਜਬਰ ਜਨਾਹ ਮਾਮਲੇ ਦੇ ਦੋਸ਼ੀਆਂ ਨੂੰ ਸਰਕਾਰ ਨੇ ਫ਼ਾਂਸੀ ਦੀ ਸਜ਼ਾਂ ਨਾ ਸੁਣਾਈ ਤਾਂ ਦਲਿਤ ਸਮਾਜ ਸੰਘਰਸ਼ ਨੂੰ ਹੋਰ ਤੇਜ਼ ਕਰੇਗਾ। ਇਸ ਮੌਕੇ ਉਨਾਂ ਭਾਜਪਾ ਦਾ ਮੁਕੰਮਲ ਬਾਈਕਾਟ ਕਰਦਿਆ ਆਪਣੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤੇ ਜਾਵੇਗਾ ਅਤੇ ਜੇਕਰ ਕੋਈ ਭਾਜਪਾ ਵਰਕਰ ਪਿੰਡਾਂ ਵਿੱਚ ਵੜਿਆ ਤਾਂ ਉਸ ਨੂੰ ਬੰਨ੍ਹ ਲਿਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰੋਮੀ ਗਿੱਲ ਐੱਮ.ਸੀ., ਅਸ਼ੀਸ਼ ਅਗਰਵਾਲ, ਸੁਖਦੀਪ ਸਿੰਘ ਸੋਨੂੰ ਕੰਗ ਪੀ.ਏ. ਸ਼ੇਰੋਵਾਲੀਆ, ਗੁਰਮੇਜ ਲਾਲ ਹੀਰ, ਮਾ. ਸਦਾ ਰਾਮ, ਜਿੰਦਰਪਾਲ, ਵਿਕਾਸ ਨਾਹਰ, ਪਵਨ ਮੀਏਵਾਲ, ਕਾ. ਮਲਕੀਤ ਚੰਦ ਭੋਇਪੁਰੀ, ਭਜਨ ਸਿੰਘ ਬਾਊਪੁਰ, ਭਿੰਦਾ ਸੱਗੂ, ਮੰਗਾ ਮੱਟੂ, ਰਿੰਕੂ ਮੱਟੂ, ਸੁੱਚਾ ਗਿੱਲ, ਸਿ਼ੰਦਰਪਾਲ ਸਹੋਤਾ, ਲਾਲ ਚੰਦ ਫਾਜਲਵਾਲ, ਮੰਗਾ ਢੇਰੀਆ, ਅਮਨਦੀਪ ਸੈਦਪੁਰੀ, ਲਾਲ ਚੰਦ ਸਰਪੰਚ ਸੈਦਪੁਰ, ਮੋਨੂੰ ਕੰਠ ਆਦਿ ਹਾਜ਼ਰ ਸਨ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ