ਨੂਰਮਹਿਲ 21 ਜਨਵਰੀ

( ਨਰਿੰਦਰ ਭੰਡਾਲ )

ਨੂਰਮਹਿਲ ਦੇ ਲੋਕਾਂ ਨੇ ਅੱਜ ਨੂਰਮਹਿਲ ਆਏ ਜਲੰਧਰ ਦੇ ਡੀ.ਸੀ ਵਰਿੰਦਰ ਕੁਮਾਰ ਸ਼ਰਮਾ ਨੂੰ ਮਿਲ ਕੇ ਮੰਗ ਕੀਤੀ ਕਿ ਹਲਫੀਆ ਬਿਆਨ ਬਣਾਉਣ ਵਿੱਚ ਆ ਰਹੀਆਂ ਮੁਸ਼ਕਲਾਂ ਦਾ ਨਿਪਟਾਰਾ ਜਲਦ ਤੋਂ ਜਲਦ ਕੀਤਾ ਜਾਵੇ। ਪੱਤਰਕਾਰ ਅਤੇ ਪਿੰਡ ਬੈਨਾਪੁਰ ਦੇ ਵਸਨੀਕ ਦਿਲਬਾਗ ਸਿੰਘ ਨੇ ਡੀ.ਸੀ ਨੂੰ ਮਿਲ ਕੇ ਇੱਕ ਮੰਗ ਪੱਤਰ ਦਿੱਤਾ। ਜਿਸ ਵਿੱਚ ਕਿਹਾ ਗਿਆ ਕਿ ਮੈ ਤਾਹਨੂੰ ਜਾਤੀ ਤੋਰ ਤੇ ਚਾਰ ਵਾਰ ਮਿਲ ਕੇ ਆਮ ਨਾਗਰਿਕ ਨੂੰ ਹਲਫੀਆ ਬਿਆਨ ਤਸਦੀਕ ਕਰਵਾਉਣ ਲਈ ਖੱਜਲ ਖੁਆਰੀਆ ਦਾ ਮੁੱਧਾ ਯਾਦ ਪੱਤਰਾਂ ਰਹੀ ਤੁਹਾਡੇ ਧਿਆਨ ਵਿੱਚ ਲਿਆ ਚੁੱਕਾ ਹਾਂ। ਉਨ੍ਹਾਂ ਅੱਜ ਦਿੱਤੇ ਮੰਗ ਪੱਤਰ ਵਿੱਚ ਕਿਹਾ ਕਿ ਸੇਵਾ ਕੇਦਰ ਨਾ ਰਹਿ ਕੇ ਖੱਜਲ ਖੁਆਰੀ ਕੀਤਾ ਜਾਂਦਾ ਹੈ ਅਤੇ ਅਧਾਰ ਕਾਰਡ ਹੋਣ ਦੇ ਬਾਵਜੂਦ ਨੰਬਰਦਾਰ ਦੀ ਗਵਾਹੀ ਦੀ ਮੰਗ ਕੀਤੀ ਜਾਂਦੀ ਹੈ। ਇਸ ਸਭ ਦੇ ਬਾਅਦ ਵੀ ਤਿੰਨ ਦਿਨ ਬਾਅਦ ਅਤੇ ਕਈ ਵਾਰ ਹਫਤੇ ਬਾਅਦ ਨਾਗਰਿਕ ਨੂੰ ਦਿੱਤਾ ਜਾਂਦਾ ਹੈ। ਸੇਵਾ ਕੇਂਦਰ ਦੇ ਮੁਲਾਜ਼ਮ ਬਹੁਤ ਭ੍ਰਿਸ਼ਟਾਚਾਰ ਹੋ ਚੁੱਕੇ ਹਨ ਅਤੇ ਲੋਕਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਸੇਵਾ ਲੈਣ ਲਈ ਪੈਸੇ ਦੇਣ। ਲਿਖਤੀ ਚਿੱਠੀ ਰਾਹੀ ਮੈ ਲਿਖਿਆ ਸੀ ਕਿ ਆਮ ਨਾਗਰਿਕ ਨੂੰ ਇੱਕ ਹਲਫੀਆ ਬਿਆਨ ਤਸਦੀਕ ਕਰਾਉਣ ਲਈ ਬਹੁਤ ਖੱਜਲ ਹੋਣਾ ਪੈ ਰਿਹਾ ਹੈ। ਪਹਿਲਾ ਟਾਈਪ ਕਰਾਉਣਾ ਪੈਦਾ ਹੈ ,ਤਹਿਸੀਲਦਾਰ ਨੂੰ ਚੈਕ ਕਰਾਉਣਾ , ਮਾਰਕ ਕਰਵਾਉਣਾ ਪੈਦਾ ਹੈ। ਫਿਰ ਨਾਗਰਿਕ ਨੂੰ ਸੇਵਾ ਕੇਂਦਰ ਜਾਣਾ ਪੈਦਾ ਹੈ ,ਜਿੱਥੇ ਹਲਫੀਆ ਬਿਆਨ ਲਈ ਫੋਟੋ ਖਿੱਚ ਹੁੰਦੀ ਹੈ। ਇਸ ਤੋਂ ਬਾਅਦ ਉਸ ਨੂੰ ਮੁੜ ਤਹਿਸੀਲਦਾਰ ਕੋਲ ਦਸਤਖਤ ਕਰਵਾਉਣ ਲਈ ਆਉਣਾ ਪੈਦਾ ਹੈ। ਅਤੇ ਫਿਰ ਸੇਵਾ ਕੇਂਦਰ ਜਾਣਾ ਪੈਦਾ ਹੈ। ਜਿਥੇ ਹਲਫੀਆ ਤੇ ਸਟਿੱਕਰ ਲਾਇਆ ਜਾਂਦਾ ਹੈ। ਨੂਰਮਹਿਲ ਸਥਿਤ ਸੇਵਾ ਕੇਂਦਰ ਬਲਾਕ ਦਫਤਰ ਵਿੱਚ ਸਥਿਤ ਹੈ। ਜਿਹੜਾ ਇਥੋਂ ਲਗ – ਭਗ ਦੇ ਕਿਲੋਮੀਟਰ ਦੂਰ ਹੈ। ਇਸ ਦੂਰੀ ਨੂੰ ਦੇਖਦਿਆਂ ਵੱਡੀ ਉਮਰ ਦੇ ਨਾਗਰਿਕ ਦੀ ਸਮੱਸਿਆ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਇਸ ਲਈ ਸੇਵਾ ਕੇਂਦਰ ਤਹਿਸੀਲ ਕੰਮਲੈਕਸ ਅੰਦਰ ਖੋਲਿਆ ਜਾਵੇ। ਉਨ੍ਹਾਂ ਮੰਗ ਕੀਤੀ ਤੇ ਕਿਹਾ ਸਬ ਤਹਿਸੀਲ ਨੂਰਮਹਿਲ ਵਿਖੇ ਦੋ ਹੀ ਅਸਟਾਮ ਫਰੇਸ ਬੈਠਦੇ ਹਨ , ਜਦੋ ਕਿ ਦੇ ਹੋਰ ਅਸਟਾਮ ਫਰੋਸ ਆਪਣੇ ਘਰਾਂ ਤੇ ਹੀ ਕੰਮ ਕਰਦੇ ਹਨ। ਉਨ੍ਹਾਂ ਹੋਰ ਅਸਾਂਟਾਮ ਫਰੇਸ਼ਾ ਨੂੰ ਲਾਇਸੰਸ ਦਿੱਤੇ ਜਾਣ ਦੀ ਮੰਗ ਵੀ ਕੀਤੀ। ਜੰਡਿਆਲਾ ਸਰਕਲ ਦੇ ਪਟਵਾਰੀ ਪਟਵਾਰ ਖਾਨੇ ਵਿੱਚ ਨਹੀ ਬੈਠਦੇ ਅਤੇ ਜੰਡਿਆਲਾ ਵਿੱਚ ਬਣੇ ਪਟਵਾਰ ਖਾਨੇ ਵਿੱਚ ਕੰਮ ਕਰਦੇ ਹਨ ਜਾਂ ਆਪਣੇ ਘਰਾਂ ਤੇ ਹੀ ਕੰਮ ਕਰ ਰਿਹਾ ਹੈ। ਖਜਾਨੇ ਲਈ ਬਿਲਡਿਗ ਦਾ ਪ੍ਰਬੰਧ ਕੀਤਾ ਜਾਵੇ। ਪਰ ਅੱਜੇ ਤੱਕ ਵੀ ਨਾਗਰਿਕਾਂ ਦੀ ਸਮੱਸਿਆ ਬਦਸਤੂਰ ਜਾਰੀ ਹੈ। ਅਤੇ ਸਬੰਧਤ ਅਧਿਕਾਰੀਆਂ ਵਲੋਂ ਕੋਈ ਕਦਮ ਨਹੀਂ ਚੱਕਿਆ ਗਿਆ।