ਫਗਵਾੜਾ (ਡਾ ਰਮਨ /ਅਜੇ ਕੋਛੜ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਫਗਵਾੜਾ ਪ੍ਰਸ਼ਾਸਨ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਉਹਨਾਂ ਨਾਲ ਕਰੋਨਾ ਵਾਇਰਸ ਨਾਲ ਨੱਜਿਠਣ ਸੰਬੰਧੀ ਤਿਆਰੀਆਂ ਤੇ ਕਰਫਿਊ ਦੌਰਾਨ ਹਾਲਾਤ ਬਾਰੇ ਵਿਚਾਰ ਵਟਾਂਦਰਾ ਕੀਤਾ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਸਾਡੇ ਪੁਲਿਸ ਮੁਲਾਜਮ ‘ਤੇ ਮੈਡੀਕਲ ਸਟਾਫ ਪਬਲਿਕ ਨਾਲ ਸਿੱਧਾ ਸੰਪਰਕ ਵਿੱਚ ਆਉਂਦੇ ਹਨ। ਜਿਸ ਕਾਰਣ ਉਹਨਾਂ ਨੂੰ ਵੀ ਆਪਣੇ ਬਚਾਅ ਲਈ ਵਧੇਰੇ ਧਿਆਨ ਦੇਣ ਦੀ ਜਰੂਰਤ ਹੈ। ਤੇ ਸਾਨੂੰ ਆਪਣੀ ਅਤੇ ਸਾਰਿਆਂ ਦੀ ਸੇਫ਼ਟੀ ਲਈ ਲੋਕਾ ਨੂੰ ਦੂਰੋ ਫ਼ਤਿਹ ਜਾ ਨਮਸਤੇ ਕੈਂਪੇਨ ਨੂੰ ਅੱਗੇ ਵਧਾਉਣ ਦਾ ਸੁਨੇਹਾ ਦਿੱਤਾ ਤੇ ਕੋਈ ਵੀ ਫਗਵਾੜਾ ਦਾ ਵਾਸੀ ਭੁੱਖਾ ਨਾਂ ਸੋਵੇ ਓੁਨਾ ਲਈ ਘਰਾਂ ਵਿੱਚ ਲੰਗਰ ਭੇਜਿਆ ਜਾ ਰਿਹਾ ਹੈ ਉਨ੍ਹਾਂਫਗਵਾੜਾ ਵਾਸੀਆ ਨੂੰ ਬੇਨਤੀ ਕੀਤੀ ਕੀ ਅਸੀ ਇਸ ਕਰੋਨਾ ਵਾਇਰਸ ਬਿਮਾਰੀ ਨੂੰ ਮਜਾਕ ਵਿੱਚ ਨਾ ਲਈਏ । ਇਸ ਭਿਆਨਕ ਬਿਮਾਰੀ ਤੋ ਬਚਨ ਲਈ ਪੁਰੀ ਤਰਾ ਇਸ ਨੁੰ ਪੁਰੀ ਗੰਭੀਰਤਾ ਨਾਲ ਲਈਏ । ਪੰਜਾਬ ਸਰਕਾਰ ਵਲੋ ਇਹ ਕਰਫਿਓ ਸਾਨੂੰ ਘਾਤਕ ਬਿਮਾਰੀ ਤੋ ਬਚਨ ਲਈ ਲਗਾਈਆ ਗਿਆ ਹੈ ਸਾਨੂੰ ਸਾਰਿਆ ਨੂੰ ਇਸ ਭਿਆਨਕ ਬੀਮਾਰੀ ਤੋ ਬਚਨ ਲਈ ਪੰਜਾਬ ਸਰਕਾਰ ਦਾ ਸਾਥ ਦੇਣਾ ਚਾਹਿਦਾ ਅਤੇ ਸਾਰਿਆ ਨੂੰ ਅਪਣੇ -ਅਪਣੇ ਘਰਾਂ ਦੇ ਅੰਦਰ ਰਹਿਣਾ ਚਾਹਿਦਾ ਹੈ ਤਾ ਬਾਹਰ ਅਸੀ ਕਿਸੇ ਦੇ ਨਾਲ ਜੁੜਕੇ ਨਾ ਬੇਠੀਏ ਅਤੇ ਜਦੋ ਵੀ ਕਰਫਿਉ ਵਿੱਚ ਢਿੱਲ ਮਿਲਦੀ ਹੇ ਤੇ ਸਾਰੇ ਇਕਠੇ ਅਪਣੇ ਘਰਾਂ ਤੋ ਬਾਹਰ ਨਾ ਨਿਕਲੀਏ ਸਿਰਫ ਇੱਕ ਮੈਂਬਰ ਹੀ ਬਜ਼ਾਰ ਜਾਵੇ ਤਾ ਕੇ ਬਜਾਰਾ ਵਿੱਚ ਜਿਆਦਾ ਭੀੜ ਭਾੜ ਨਾ ਪਵੇ ਉਨ੍ਹਾਂ ਫਗਵਾੜਾ ਵਾਸੀਆ ਨੂੰ ਕਿਹਾ ਕਿ ਆਪ ਵੀ ਜਾਗਰੁਕ ਹੋਈਏ ਤੇ ਹੋਰਨਾਂ ਨੂੰ ਵੀ ਜਾਗਰੁਕ ਕਰੀਏ ਇਸ ਵਿੱਚ ਹੀ ਸਭਣਾ ਦਾ ਭਲਾ ਹੈ