* ਲਾਕਡਾਉਨ ਕਰਫਿਊ ‘ਚ ਛੂਟ ਦਾ ਸਮਾਂ ਸਵੇਰੇ 7 ਤੋਂ 11 ਵਜੇ ਤਕ

ਫਗਵਾੜਾ ( ਡਾ ਰਮਨ ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਪੁਲਿਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਫਗਵਾੜਾ ਵਿਚ ਲਾਕਡਾਉਨ ਕਰਫਿਉ ਅਤੇ ਲਾਅ ਐਂਡ ਆਰਡਰ ਨੂੰ ਸਖਤੀ ਨਾਲ ਲਾਗੂ ਕਰਵਾਉਣ ਬਾਰੇ ਚਰਚਾ ਕੀਤੀ। ਮੀਟਿੰਗ ਵਿਚ ਏ.ਡੀ.ਸੀ. ਫਗਵਾੜਾ ਰਾਜੀਵ ਵਰਮਾ, ਐਸ.ਡੀ.ਐਮ. ਗੁਰਵਿੰਦਰ ਸਿੰਘ ਜੋਹਲ, ਐਸ.ਪੀ. ਮਨਵਿੰਦਰ ਸਿੰਘ, ਡੀ.ਐਸ.ਪੀ. ਸੁਰਿੰਦਰ ਚਾਂਦ, ਥਾਣਾ ਸਿਟੀ ਮੁਖੀ ਇੰਸਪੈਕਟਰ ਉਂਕਾਰ ਸਿੰਘ ਬਰਾੜ, ਥਾਣਾ ਸਤਨਾਮਪੁਰਾ ਦੀ ਐਸ.ਐਚ.ਓ. ਊਸ਼ਾ ਰਾਣੀ ਅਤੇ ਡੀ.ਐਫ.ਐਸ.ਓ. ਅਸ਼ੋਕ ਕੁਮਾਰ ਸ਼ਾਮਲ ਹੋਏ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਧਾਲੀਵਾਲ ਨੇ ਦੱਸਿਆ ਕਿ ਕੈਪਟਨ ਸਰਕਾਰ ਵਲੋਂ ਲਾਕਡਾਉਨ ਕਰਫਿਉ ਦੋ ਹਫਤੇ ਲਈ ਵਧਾਏ ਜਾਣ ਤੋਂ ਬਾਅਦ ਅੱਜ ਲਾਅ ਐਂਡ ਆਰਡਰ ਨੂੰ ਸਖਤੀ ਨਾਲ ਲਾਗੂ ਕਰਵਾਉਣ ਬਾਰੇ ਵਿਚਾਰਾਂ ਹੋਈਆਂ ਹਨ। ਐਸ.ਡੀ.ਐਮ. ਗੁਰਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਹੁਣ ਕਰਫਿਉ ਵਿਚ ਢਿੱਲ ਦਾ ਸਮਾਂ ਸਵੇਰੇ 7 ਤੋਂ 11 ਵਜੇ ਤਕ ਰਹੇਗਾ ਅਤੇ ਜਰੂਰੀ ਕੰਮ ਹੋਣ ਤੇ ਘਰ ਦਾ ਇਕ ਮੈਂਬਰ ਹੀ ਲਾਕਡਾਉਨ ਨਿਯਮਾਂ ਦੀ ਪਾਲਣਾ ਕਰਦਾ ਹੋਇਆ ਘਰੋਂ ਬਾਹਰ ਆ ਸਕਦਾ ਹੈ। ਬਾਹਰ ਆਉਣ ਸਮੇਂ ਮੂੰਹ ਢਕਣਾ ਪਹਿਲਾਂ ਦੀ ਤਰ੍ਹਾਂ ਜਰੂਰੀ ਹੈ ਅਤੇ ਸਰੀਰਿਕ ਦੂਰੀ ਦੇ ਨਿਯਮ ਦੀ ਪਾਲਣਾ ਵੀ ਕਰਨੀ ਹੋਵੇਗੀ। ਏ.ਡੀ.ਸੀ. ਰਾਜੀਵ ਵਰਮਾ ਨੇ ਦੱਸਿਆ ਕਿ ਸਬਜੀ ਮੰਡੀ ਨੂੰ ਪੀਲੇ ਅਤੇ ਹਰੇ ਜੋਨ ਵਿਚ ਵੰਡਿਆ ਗਿਆ ਹੈ। ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਲ ਨੂੰ ਹਰੇ ਰੰਗ ਦੇ ਕਰਫਿਉ ਪਾਸ ਵਾਲੇ ਵੈਂਡਰ ਸਬਜੀ ਖਰੀਦਣ ਲਈ ਮੰਡੀ ‘ਚ ਆਉਣਗੇ ਅਤੇ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਪੀਲੇ ਰੰਗ ਦੇ ਪਾਸ ਵਾਲਿਆਂ ਨੂੰ ਮੰਡੀ ‘ਚ ਆਉਣ ਦਿੱਤਾ ਜਾਵੇਗਾ। ਹਰ ਵੈਂਡਰ ਦਾ ਮੂੰਹ ਫੇਸਮਾਸਕ ਨਾਲ ਢਕਿਆ ਹੋਣਾ ਚਾਹੀਦਾ ਹੈ। ਹੱਥਾਂ ‘ਚ ਦਸਤਾਨੇ ਪਾਉਣੇ ਜਰੂਰੀ ਹਨ ਅਤੇ ਕਰਫਿਉ ਪਾਸ ਗਲੇ ਵਿਚ ਪਾਇਆ ਹੋਣਾ ਚਾਹੀਦਾ ਹੈ। ਐਸ.ਪੀ. ਫਗਵਾੜਾ ਮਨਵਿੰਦਰ ਸਿੰਘ ਅਨੁਸਾਰ ਲਾਕਡਾਉਨ ਕਰਫਿਉ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਵਾਈ ਜਾਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਵਿਨੋਦ ਵਰਮਾਨੀ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਸਾਬਕਾ ਕੌਂਸਲਰ ਦਰਸ਼ਨ ਲਾਲ ਧਰਮਸੋਤ ਆਦਿ ਹਾਜਰ ਸਨ।