* ਚੌੜਾ ਖੂਹ ਮੰਦਰ ਵਿਖੇ ਵੰਡਿਆ ਲੋੜਵੰਦਾਂ ਨੂੰ ਰਾਸ਼ਨ

ਫਗਵਾੜਾ 29 ਅਪ੍ਰੈਲ (ਅਜੈ ਕੋਛੜ)

ਅਰਦਾਸ ਵੈਲਫੇਅਰ ਕਲੱਬ ਵਲੋਂ ਮਹੀਨਾਵਾਰ ਪ੍ਰੋਜੈਕਟ ਦੇ ਤਹਿਤ ਕੋਰੋਨਾ ਕਰਫਿਉ ਨਾਲ ਪ੍ਰਭਾਵਿਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਸਥਾਨਕ ਚੋੜਾ ਖੂਹ ਮੰਦਰ ਮੇਹਲੀ ਗੇਟ ਫਗਵਾੜਾ ਵਿਖੇ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਕਲੱਬ ਦੇ ਪ੍ਰਧਾਨ ਜਤਿੰਦਰ ਬੋਬੀ, ਤਜਿੰਦਰ ਬਾਵਾ ਅਤੇ ਉਹਨਾਂ ਦੀ ਟੀਮ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਉਪਰਾਲੇ ਲੋੜਵੰਦਾਂ ਲਈ ਬਹੁਤ ਲਾਹੇਵੰਦ ਹੁੰਦੇ ਹਨ। ਜਤਿੰਦਰ ਬੋਬੀ ਨੇ ਦੱਸਿਆ ਕਿ ਉਹਨਾਂ ਦੀ ਕਲੱਬ ਹਰ ਮਹੀਨੇ ਕਰੀਬ 70/75 ਲੋੜਵੰਦਾਂ ਨੂੰ ਰਾਸ਼ਨ ਵੰਡਦੀ ਹੈ। ਕੋਰੋਨਾ ਆਫਤ ਦੌਰਾਨ ਇਸ ਤੋਂ ਪਹਿਲਾਂ ਸੈਨੀਟਾਈਜਰ ਵੀ ਵੰਡੇ ਗਏ ਸੀ। ਉਹਨਾਂ ਕਿਹਾ ਕਿ ਇਸ ਸੰਕਟ ਦੇ ਸਮੇਂ ਵਿਚ ਕੋਈ ਵੀ ਲੋੜਵੰਦ ਉਨ•ਾਂ ਨਾਲ ਮੱਦਦ ਲਈ ਸੰਪਰਕ ਕਰ ਸਕਦਾ ਹੈ। ਉਹਨਾਂ ਸਮੂਹ ਫਗਵਾੜਾ ਵਾਸੀਆਂ ਨੂੰ ਲਾਕਡਾਉਨ ਕਰਫਿਊ ਦੀ ਪਾਲਣਾ ਕਰਨ ਅਤੇ ਖਾਸ ਜਰੂਰਤ ਸਮੇਂ ਘਰੋਂ ਬਾਹਰ ਨਿਕਲਦੇ ਸਮੇਂ ਫੇਸ ਮਾਸਕ ਦੀ ਵਰਤੋਂ ਜਰੂਰ ਕਰਨ ਦੀ ਅਪੀਲ ਕੀਤੀ। ਇਸ ਮੌਕੇ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਸੀਨੀਅਰ ਕਾਂਗਰਸੀ ਆਗੂ ਵਿਨੋਦ ਵਰਮਾਨੀ,ਬਲਾਕ ਕਾਂਗਰਸ ਫਗਵਾੜਾ ਸਹਿਰੀ ਪ੍ਰਧਾਨ ਸੰਜੀਵ ਬੁਗਾ , ਸਾਬਕਾ ਕੌਂਸਲਰ ਦਰਸ਼ਨ ਲਾਲ ਧਰਮਸੋਤ, ਜਤਿੰਦਰ ਵਰਮਾਨੀ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਤੋਂ ਇਲਾਵਾ ਅਮਨ ਸ਼ਰਮਾ, ਹਨੀ ਜੱਸਲ, ਦੀਪਾ ਰਤਨਪੁਰਾ, ਡਿੰਪਲ ਆਦਰਸ਼ ਨਗਰ, ਕਾਲੂ, ਰਾਜੀਵ ਸਰਮਾ ਘੁੱਗਾ, ਤਰਨ, ਬਿੱਟੂ ਤੇ ਬਬਲੂ ਆਦਿ ਹਾਜਰ ਸਨ।
ਤਸਵੀਰ – ਫਗਵਾੜਾ ਦੇ ਚੋੜਾ ਖੂਹ ਮੰਦਰ ਵਿਖੇ ਲੋੜਵੰਦਾਂ ਨੂੰ ਰਾਸ਼ਨ ਦੀ ਵੰਡ ਕਰਨ ਮੌਕੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਨਾਲ ਨਰੇਸ਼ ਭਾਰਦਵਾਜ, ਗੁਰਦਿਆਲ ਸਿੰਘ ਭੁੱਲਾਰਾਈ, ਵਿਨੋਦ ਵਰਮਾਨੀ ਅਤੇ ਹੋਰ।