ਫਗਵਾੜਾ(ਡਾ ਰਮਨ ) ਫਗਵਾੜਾ ਦੇ ਵਾਰਡ ਨੰਬਰ 3 ਦੇ ਅਧੀਨ ਹੁਸ਼ਿਆਰਪੁਰ ਰੋਡ ਬਾਈਪਾਸ ਚੌਕ ਤੋਂ ਸਿਟੀ ਹਾਰਟ ਦੇ ਨਾਲ ਲੱਗਦੀ ਨਵੀਂ ਬਣੀ ਸੜਕ ਦਾ ਉਦਘਾਟਨ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਕੀਤਾ ਗਿਆ। ਇਸ ਮੌਕੇ ਵਾਰਡ ਦੇ ਵਸਨੀਕ ਹਰਪ੍ਰੀਤ ਸਿੰਘ ਭੋਗਲ ਨੇ ਦੱਸਿਆ ਕਿ ਪਿਛਲੇ ਕਰੀਬ 13 ਸਾਲ ਤੋਂ ਲੋਕ ਇਸ ਸੜਕ ਦੀ ਉਸਾਰੀ ਦੀ ਉਡੀਕ ਕਰ ਰਹੇ ਸੀ। ਪਹਿਲਾਂ ਇੱਟਾਂ ਨਾਲ ਕੱਚੀ ਸੜਕ ਬਣਾਈ ਗਈ ਸੀ ਜੋ ਕਿ ਟੁੱਟਣ ਤੋਂ ਬਾਅਦ ਕਿਸੇ ਨੇ ਵੀ ਦੁਬਾਰਾ ਸੜਕ ਦੀ ਸਾਰ ਨਹੀਂ ਲਈ ਪਰ ਹੁਣ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਉਪਰਾਲੇ ਸਦਕਾ ਲੁੱਕ ਵਾਲੀ ਪੱਕੀ ਸੜਕ ਦੀ ਉਸਾਰੀ ਕਰਵਾਈ ਗਈ ਹੈ ਜਿਸ ਨਾਲ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ। ਉਹਨਾਂ ਸਮੂਹ ਵਾਰਡ ਵਾਸੀਆਂ ਵਲੋਂ ਬਰਸਾਤ ਦੇ ਮੌਸਮ ਤੋਂ ਪਹਿਲਾਂ ਸੜਕ ਦੀ ਉਸਾਰੀ ਮੁਕੰਮਲ ਕਰਵਾਉਣ ਲਈ ਵਿਧਾਇਕ ਧਾਲੀਵਾਲ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਫਗਵਾੜਾ ਦਾ ਸਮੁੱਚਾ ਵਿਕਾਸ ਬਿਨਾ ਕਿਸੇ ਪੱਖਪਾਤ ਤੋਂ ਕਰਵਾਇਆ ਜਾ ਰਿਹਾ ਹੈ। ਹਰ ਵਾਰਡ ਵਿਚ ਮੈਰਿਟ ਦੇ ਅਧਾਰ ਤੇ ਵਿਕਾਸ ਦੇ ਕੰਮ ਸ਼ੁਰੂ ਕਰਵਾਏ ਜਾ ਰਹੇ ਹਨ। ਉਹਨਾਂ ਭਰੋਸਾ ਦਿੱਤਾ ਕਿ ਲੋਕਾਂ ਨਾਲ ਵਿਕਾਸ ਸਬੰਧੀ ਕੀਤਾ ਹਰ ਵਾਅਦ ਉਹ ਪੂਰਾ ਕਰਨਗੇ। ਇਸ ਮੌਕੇ ਵਿਨੋਦ ਵਰਮਾਨੀ, ਜੇ.ਈ.ਬੀ ਐਂਡ ਆਰ. ਕਮ ਨੋਡਲ ਅਫਸਰ ਪੰਕਜ ਕੁਮਾਰ, ਸਾਬਕਾ ਕੌਂਸਲਰ ਸਾਬਕਾ ਕੌਂਸਲਰ ਦਰਸ਼ਨ ਲਾਲ ਧਰਮਸੋਤ, ਪਦਮ ਦੇਵ ਸੁਧੀਰ, ਮਨੀਸ਼ ਪ੍ਰਭਾਕਰ, ਜਤਿੰਦਰ ਵਰਮਾਨੀ, ਠੇਕੇਦਾਰ ਪਿੰਕਾ, ਅਰਜੁਨ ਸੁਧੀਰ, ਮਨੋਜ ਸ਼ਰਮਾ, ਪੰਕਜ ਗੇਰਾ, ਹਨੀ ਬੱਬਰ, ਰਣਜੀਤ ਸਿੰਘ ਸੋਨੀ ਅਤੇ ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਫਗਵਾੜਾ ਸ਼ਹਿਰੀ ਹਾਜਰ ਸਨ।