Home Punjabi-News ਹਲਕਾ ਵਿਧਾਇਕ ਧਾਲੀਵਾਲ ਨੇ ਪਿੰਡ ਸਾਹਨੀ ਵਿਖੇ ਸੜਕ ਦੀ ਉਸਾਰੀ ਦੇ ਕੰਮ...

ਹਲਕਾ ਵਿਧਾਇਕ ਧਾਲੀਵਾਲ ਨੇ ਪਿੰਡ ਸਾਹਨੀ ਵਿਖੇ ਸੜਕ ਦੀ ਉਸਾਰੀ ਦੇ ਕੰਮ ਦਾ ਕਰਵਾਇਆ ਸ਼ੁੱਭ ਆਰੰਭ

* ਪਿੰਡਾਂ ‘ਚ ਵਿਕਾਸ ਦੀ ਹਨ੍ਹੇਰੀ ਲਿਆਉਣ ਦਾ ਦਿੱਤਾ ਭਰੋਸਾ
ਫਗਵਾੜਾ (ਡਾ ਰਮਨ ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਪਿੰਡ ਪਲਾਹੀ ਵਿਖੇ ਟਿੱਲੇ ਵਾਲੀ ਸੜਕ ਦੀ ਉਸਾਰੀ ਦੇ ਕੰਮ ਦਾ ਸ਼ੁੱਭ ਆਰੰਭ ਕਰਵਾਇਆ। ਇਸ ਤੋਂ ਪਹਿਲਾਂ ਪਿੰਡ ਪੁੱਜਣ ਤੇ ਸਰਪੰਚ ਰਾਮਪਾਲ ਸਾਹਨੀ ਦੀ ਅਗਵਾਈ ਹੇਠ ਸਮੂਹ ਪੰਚਾਇਤ ਵਲੋਂ ਵਿਧਾਇਕ ਧਾਲੀਵਾਲ ਦਾ ਨਿੱਘਾ ਸਵਾਗਤ ਕੀਤਾ ਗਿਆ। ਸਰਪੰਚ ਰਾਮਪਾਲ ਨੇ ਦੱਸਿਆ ਕਿ ਇਹ ਸੜਕ ਕਾਫੀ ਸਮੇਂ ਤੋਂ ਖਸਤਾ ਹਾਲਤ ਵਿਚ ਸੀ ਅਤੇ ਬਰਸਾਤ ਦੇ ਦਿਨਾਂ ਵਿਚ ਇਸ ਕੱਚੀ ਸੜਕ ਤੋਂ ਲੰਘਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਸੀ। ਉਹਨਾਂ ਪਿੰਡ ਦੇ ਹੋਰ ਅਧੂਰੇ ਵਿਕਾਸ ਕਾਰਜਾਂ ਬਾਰੇ ਵੀ ਵਿਧਾਇਕ ਧਾਲੀਵਾਲ ਨੂੰ ਜਾਣੂ ਕਰਵਾਇਆ। ਵਿਧਾਇਕ ਧਾਲੀਵਾਲ ਨੇ ਅਰਦਾਸ ਉਪਰੰਤ ਇੰਟਰਲਾਕ ਟਾਇਲਾਂ ਨਾਲ ਸੜਕ ਦੀ ਪੱਕੀ ਉਸਾਰੀ ਦੇ ਕੰਮ ਦਾ ਸ਼ੁੱਭ ਆਰੰਭ ਕਰਵਾਇਆ ਅਤੇ ਭਰੋਸਾ ਦਿੱਤਾ ਕਿ ਪਿੰਡ ਸਾਹਨੀ ਸਮੇਤ ਹਲਕੇ ਦੇ ਸਮੂਹ ਪਿੰਡਾਂ ਵਿਚ ਵਿਕਾਸ ਦੀ ਹਨ੍ਹੇਰੀ ਲਿਆਉਂਦੀ ਜਾਵੇਗੀ। ਕੋਰੋਨਾ ਆਫਤ ਦੌਰਾਨ ਜੋ ਕੰਮ ਠੱਪ ਹੋ ਗਏ ਸੀ ਉਹਨਾਂ ਨੂੰ ਜੰਗੀ ਪੱਧਰ ਤੇ ਸ਼ੁਰੂ ਕਰਵਾਇਆ ਜਾ ਰਿਹਾ ਹੈ। ਕਿਸੇ ਵੀ ਵਿਕਾਸ ਦੇ ਕੰਮ ਵਿਚ ਕੋਈ ਪੱਖਪਾਤ ਨਹੀਂ ਹੋਵੇਗਾ ਅਤੇ ਗਰਾਂਟ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਸਾਬਕਾ ਦਿਹਾਤੀ ਪ੍ਰਧਾਨ ਸੁਖਮਿੰਦਰ ਸਿੰਘ ਰਾਣੀਪੁਰ, ਜ਼ਿਲ੍ਹਾ ਪਰੀਸ਼ਦ ਮੈਂਬਰ ਮੀਨਾ ਰਾਣੀ ਭਬਿਆਣਾ, ਨਿੱਕਾ ਪੰਚ, ਮਾਰਕਿਟ ਕਮੇਟੀ ਮੈਂਬਰ ਜਗਜੀਤ ਬਿੱਟੂ, ਸਨੀ ਸਾਹਨੀ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।