ਪੰਜਾਬ ਬਿਊਰੋ :- ਆਮ ਆਦਮੀ ਪਾਰਟੀ ਦੁਆਰਾ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਵਿੱਚ ਪਾਰਟੀ ਵੱਲੋਂ ਪਾਰਟੀ ਦੇ ਨਵੇ ਢਾਂਚੇ ਦਾ ਨਿਰਮਾਣ ਕੀਤਾ ਗਿਆ ਜਿਸ ਨੂੰ *ਆਮ ਆਦਮੀ ਆਰਮੀ* ਦਾ ਨਾਂਮ ਦਿੱਤਾ ਗਿਆ । ਸੂਬਾ ਪੱਧਰੀ 11 ਮੈਂਬਰੀ ਕਮੇਟੀ ਅਤੇ 39 ਓਬਸਰਵਰ ਨਿਯੁਕਤ ਕੀਤੇ ਗਏ ਹਨ ਜਿਹਨਾਂ ਵਿੱਚ ਹਲਕਾ ਬੱਲੂਆਣਾ ਦੇ ਪਿੰਡ ਮਲੂਕਪੁਰਾ ਤੋਂ ਆਮ ਲੋਕਾਂ ਦੇ ਹੱਕ ਵਿੱਚ ਆਪਣੀ ਬੇਬਾਕ ਅਵਾਜ ਬੁਲੰਦ ਕਰਨ ਕਾਰਨ ਮਸ਼ਹੂਰ ਨੌਜਵਾਨ ਆਗੂ ਦੀਪ ਕੰਬੋਜ਼ ਮਲੂਕਪੁਰਾ ਨੂੰ ਪਾਰਟੀ ਨੇ ਹਲਕਾ ਸ੍ਰੀ ਮੁਕਤਸਰ ਸਾਹਿਬ, ਗੁਰੂ ਹਰਿਸਹਾਇ ਅਤੇ ਜਲਾਬਾਦ ਦਾ ਓਬਸਰਵਰ ਨਿਯੁਕਤ ਕੀਤਾ ਹੈ ।
ਦੀਪ ਕੰਬੋਜ਼ ਮਲੂਕਪੁਰਾ ਨੇ ਦੱਸਿਆ ਕਿ ਪਾਰਟੀ ਦੁਆਰਾ ਦਿੱਤੀ ਜਿੰਮੇਵਾਰੀ ਨੂੰ ਉਹ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਪੰਜਾਬ ਵਿੱਚ ਕਾਂਗਰਸ ,ਅਕਾਲੀ BJP ਦੀਆਂ ਸਰਕਾਰਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ , ਜਿਵੇਂ ਪੰਜਾਬ ਦੀ ਜਵਾਨੀ ,ਕਿਸਾਨੀ ,ਮਹਿੰਗੀ ਬਿੱਜਲੀ , ਰੇਤਾ ਬਜਰੀ ਮਾਫੀਆਂ , ਕੇਬਲ ਮਾਫੀਆਂ, ਟ੍ਰਾੰਸਪੋਰਟ ਮਾਫੀਆਂ , ਆਮ ਲੋਕਾਂ ਦੀ ਸੇਵਾ ਕੇਂਦਰਾਂ ਚ ਹੁੰਦੀ ਖੱਜਲ ਖੁਆਰੀ ਪੰਜਾਬ ਤੋਂ ਬਾਹਰ ਜਾਂਦੀ ਇੰਡਸਟਰੀ ਅਤੇ ਇਲਾਕੇ ਚ ਪੀਣ ਵਾਲੇ ਅਤੇ ਸੰਚਾਈ ਯੋਗ ਪਾਣੀ ਦੀ ਕਿੱਲਤ ਦੇ ਮਸਲੇ , ਸਰਕਾਰੀ ਹਸਪਤਾਲਾਂ ਚ ਡਾਕਟਰਾਂ ਦੀ ਕਮੀ , ਸਕੂਲਾਂ ਦੀਆਂ ਬਿਲਡਿੰਗਾਂ ਦਾ ਬੁਰਾ ਹਾਲ ਅਤੇ ਸਟਾਫ਼ ਦੀ ਕਮੀ ਇਹ ਸਾਰੇ ਮੁਦੇ ਲੈ ਕੇ ਲੋਕਾਂ ਚ ਜਾਵਾਂਗੇ ਅਤੇ ਆਮ ਆਦਮੀ ਆਰਮੀ ਜਰੀਏ ਆਮ ਲੋਕਾਂ ਨੂੰ ਆਮ ਆਦਮੀ ਪਾਰਟੀ ਨਾਲ ਜੁੜਨ ਦੀ ਬੇਨਤੀ ਕਰਾਂਗੇ ।