ਨੂਰਮਹਿਲ 22 ਜਨਵਰੀ
( ਨਰਿੰਦਰ ਭੰਡਾਲ )

ਦਵਿੰਦਰ ਸਿੰਘ ਸੰਗੋਵਾਲ ਲੋਕ ਇਨਸਾਫ ਪਾਰਟੀ ਪ੍ਰਧਾਨ ਹਲਕਾ ਨਕੋਦਰ ਵਲੋਂ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਹੈ ਕਿ ਅੰਮ੍ਰਿਤਸਰ ਸਥਿਤ ਦਰਬਾਰ ਸਾਹਿਬ ਦੇ ਹੈਰੀਟੇਜ ਸਟਰੀਟ ਵਿੱਚ ਲੱਗੇ ਬੁੱਤਾ ਨੂੰ ਤੋੜਨ ਵਾਲਿਆਂ ਸਿੰਘਾਂ ਉਤੇ ਮਾਮਲਾ ਦਰਜ਼ ਕਰਨ ਦੀ ਸਖਤ ਸਾਬਕਾ ਵਿੱਚ ਨਿਖੇਧੀ ਕਰਦਾ ਹਾਂ ਤੇ ਮੰਗ ਕਰਦਾ ਹਾਂ ਕਿ ਇਹ ਜੋ ਮਾਮਲਾ ਪਰਚਾ ਉਨ੍ਹਾਂ ਸਿੰਘਾਂ ਉਤੇ ਕੀਤਾ ਗਿਆ ਹੈ। ਉਸ ਨੂੰ ਰੱਦ ਕੀਤਾ ਜਾਵੇ ਤੇ ਉਨ੍ਹਾਂ ਸਿੰਘਾ ਨੂੰ ਰਿਹਾਅ ਕੀਤਾ ਜਾਵੇ। ਇਸ ਲਈ ਮੈ ਦਰਬਾਰ ਸਾਹਿਬ ਲੱਗੇ ਉਨ੍ਹਾਂ ਭੰਗੜੇ – ਗਿੱਧੇ ਲੱਚਰਤਾ ਵਾਲੇ ਬੁੱਤਾ ਨੂੰ ਹਟਾਉਣ ਦੀ ਸ਼੍ਰੋਮਣੀ ਕਮੇਟੀ ਤੇ ਪ੍ਰਸਾਸ਼ਨ ਸਰਕਾਰ ਨੂੰ ਬੇਨਤੀ ਕਰਦਾ ਹਾਂ ਤੇ ਉਨ੍ਹਾਂ ਬੁੱਤਾ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਸਿੱਖ ਕੌਮ ਦੇ ਮਹਾਨ ਜਰਨੈਲਾਂ ਦੇ ਬੁੱਤ ਲਾਏ ਜਾਣ ਤਾਂ ਜੋ ਦਰਬਾਰ ਸਾਹਿਬ ਦਰਸ਼ਨਾਂ ਲਈ ਜਾਂਦੀ ਸੰਗਤ ਸੇਧ ਮਿਲ ਸਕੇ ਅਤੇ ਆਉਣ ਵਾਲੀ ਪੀੜੀ ਸਿੱਖ ਕੌਮ ਤੇ ਮਾਣ ਮਹਿਸੂਸ ਕਰੇ।