ਫਗਵਾੜਾ(ਡਾ ਰਮਨ ) ਸਮਾਜ ਵਿਚ ਧੀਆਂ ਸਤਿਕਾਰ ਕਰਨਾ ਜਰੂਰੀ ਹੈ ਕਿਉਂਕਿ ਨਾਰੀ ਬਿਨਾ ਸਮਾਜ ਅਧੂਰਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸਰਬ ਨੌਜਵਾਨ ਸਭਾ (ਰਜਿ:) ਵਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਤੇ ਸੀ.ਡੀ.ਪੀ.ਓ. ਦਫ਼ਤਰ ਫਗਵਾੜਾ ਦੇ ਸਹਿਯੋਗ ਨਾਲ ਗੁਰੂ ਨਾਨਕ ਨੇਤਰਹੀਣ ਮਿਸ਼ਨ ਆਸ਼ਰਮ ਸਪਰੋੜ ਵਿਖੇ ਆਯੋਜਿਤ ਧੀਆਂ ਦੀ ਲੋਹੜੀ ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਕੀਤਾ। ਉਹਨਾਂ ਕਿਹਾ ਕਿ ਭਾਂਵੇ ਪੁਰਾਣੇ ਸਮਿਆਂ ਵਿਚ ਨਾਰੀ ਨਾਲ ਕਾਫੀ ਵਿਤਕਰਾ ਕੀਤਾ ਜਾਂਦਾ ਰਿਹੈ ਪਰ ਹੁਣ ਨਾਰੀ ਆਪਣੇ ਹੱਕਾਂ ਪ੍ਰਤੀ ਸੁਚੇਤ ਹੈ ਅਤੇ ਹਰ ਖੇਤਰ ਵਿਚ ਮਾਣ ਸਤਿਕਾਰ ਹਾਸਲ ਕਰ ਰਹੀ ਹੈ। ਉਹਨਾ ਇਸ ਗੱਲ ਨੂੰ ਮੰਦਭਾਗਾ ਦੱਸਿਆ ਕਿ ਸਮਾਜ ਵਿੱਚ ਹਾਲੇ ਵੀ ਧੀਆਂ ਦੇ ਜਨਮ ਉਤੇ ਮਨੋਂ ਖੁਸ਼ੀ ਨਹੀਂ ਪ੍ਰਗਟ ਕੀਤੀ ਜਾਂਦੀ ਪਰ ਨਾਲ ਹੀ ਇਸ ਸਮਾਜਿਕ ਬੁਰਾਈ ਪ੍ਰਤੀ ਜਾਗਰੁਕਤਾ ਲਿਆਉਣ ਦੇ ਮਕਸਦ ਨਾਲ ਸਰਬ ਨੌਜਵਾਨ ਸਭਾ ਦੇ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਕਿ ਉਹ ਕੁੜੀਆਂ ਦੀ ਲੋਹੜੀ ਪਾ ਕੇ ਸਮਾਜ ਵਿੱਚ ਇੱਕ ਨਵੀਂ ਪਿਰਤ ਪਾ ਰਹੇ ਹਨ। ਇਸ ਮੌਕੇ ਸਾਹਿਤਕਾਰ ਗੁਰਮੀਤ ਪਲਾਹੀ ਨੇ ਲੋਹੜੀ ਦੇ ਇਤਹਾਸਕ ਪਿਛੋਕੜ ਦੀ ਜਾਣਕਾਰੀ ਦਿੱਤੀ। ਬੀ.ਡੀ.ਪੀ.ਓ. ਸੁਖਦੇਵ ਸਿੰਘ ਨੇ ਸਭਾ ਵਲੋਂ ਛੇ ਨੇਤਰਹੀਣ ਕੁੜੀਆਂ ਸਮੇਤ 31 ਲੜਕੀਆਂ ਦੀ ਲੋਹੜੀ ਪਾਉਣ ਦੇ ਯਤਨ ਨੂੰ ਸ਼ਲਾਘਾਯੋਗ ਉਪਰਾਲਾ ਦੱਸਿਆ। ਇਸ ਮੌਕੇ ਵਿਸ਼ੇਸ਼ ਮਹਿਮਾਨਾ ਵਜੋਂ ਮਾਰਕਿਟ ਕਮੇਟੀ ਫਗਵਾੜਾ ਦੇ ਉਪ ਚੇਅਰਮੈਨ ਜਗਜੀਵਨ ਖਲਵਾੜਾ, ਹੁਸਲ ਲਾਲ ਜਨਰਲ ਮੈਨੇਜਰ ਜੇ.ਸੀ.ਟੀ. ਮਿੱਲ ਅਤੇ ਸਾਬਕਾ ਕੌਂਸਲਰ ਤ੍ਰਿਪਤਾ ਸ਼ਰਮਾ, ਸਮਾਜ ਸੇਵਿਕਾ ਪਿ੍ਰਤਪਾਲ ਕੌਰ ਤੁਲੀ ਨੇ ਲੋਹੜੀ ਦੀਆਂ ਵਧਾਈਆਂ ਦਿੰਦੇ ਹੋਏ ਆਪਣੇ ਵਿਚਾਰ ਰੱਖੇ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਭਾ ਵਲੋਂ ਹਰ ਸਾਲ ਇਸੇ ਤਰ੍ਹਾਂ ਲੋਹੜੀ ਸਮਾਗਮ ਦਾ ਆਯੋਜਨ ਕਰਕੇ ਧੀਆਂ ਨੂੰ ਸਨਮਾਨ ਦੇਣ ਦਾ ਯਤਨ ਕੀਤਾ ਜਾਂਦਾ ਹੈ। ਜਿਹਨਾਂ ਲੜਕੀਆਂ ਦੀ ਲੋਹੜੀ ਪਾਈ ਗਈ ਹੈ ਉਨ੍ਹਾਂ ਨੂੰ ਲੋਹੜੀ ਦੇ ਸ਼ਗੁਨ ਵਜੋਂ ਮੂੰਗਫਲੀ, ਰੇਓੜੀਆਂ ਤੇ ਲੱਡੂਆਂ ਤੋਂ ਇਲਾਵਾ ਤੋਹਫੇ ਦੇ ਤੌਰ ਤੇ ਸੂਟ ਦਿੱਤੇ ਗਏ ਹਨ। ਇਸ ਮੌਕੇ ਸਰਬ ਨੌਜਵਾਨ ਸਭਾ ਵਲੋਂ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦੀਆਂ ਵਿਦਿਆਰਥਣਾਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਅਤੇ ਲੋਹੜੀ ਦੇ ਇਸ ਸਮਾਗਮ ਵਿੱਚ ਭਰਪੂਰ ਸ਼ਿਰਕਤ ਕੀਤੀ। ਪੰਜਾਬੀ ਗਾਇਕ ਮਨਮੀਤ ਮੇਵੀ ਵਲੋਂ ਖੂਬਸੂਰਤ ਅੰਦਾਜ ਵਿਚ ਮੰਚ ਦਾ ਸੰਚਾਲਨ ਕੀਤਾ ਗਿਆ। ਆਸ਼ਰਮ ਦੇ ਮੈਨੇਜਰ ਮੁਖਤਿਆਰ ਸਿੰਘ ਨੇ ਸਭਾ ਦੇ ਮੈਂਬਰਾਂ ਅਤੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪੰਚਾਇਤ ਸਕੱਤਰ ਮਲਕੀਤ ਚੰਦ, ਸੰਤੋਖ ਸਿੰਘ ਪੰਚਾਇਤ ਅਫਸਰ, ਰਣਜੀਤ ਮੱਲ੍ਹਣ, ਸੁਨੀਲ ਬੇਦੀ, ਰਵਿੰਦਰ ਸਿੰਘ ਰਾਏ, ਕੁਲਬੀਰ ਬਾਵਾ, ਡਾ. ਕੁਲਦੀਪ ਸਿੰਘ, ਉਂਕਾਰ ਜਗਦੇਵ, ਡਾ. ਵਿਜੈ ਕੁਮਾਰ, ਸਾਹਿਬਜੀਤ ਸਾਬੀ, ਯਤਿੰਦਰ ਰਾਹੀ, ਡਾ. ਨਰੇਸ਼ ਬਿੱਟੂ, ਨੀਤੂ ਗੁਡਿੰਗ, ਸੁਖਜੀਤ ਕੌਰ, ਜਸ਼ਨ ਮਹਿਰਾ, ਰਾਜਾ, ਜਗਜੀਤ ਸੇਠ, ਰਜਨੀ ਬਾਲਾ, ਪਿ੍ਰੰਸ ਸ਼ਰਮਾ, ਸੁਰਿੰਦਰ ਕੁਮਾਰ ਸਰਪੰਚ ਸਪਰੋੜ, ਕੁਲਤਾਰ ਬਸਰਾ, ਰਵਿੰਦਰ ਚੋਟ, ਸੰਤੋਸ਼ ਕੁਮਾਰੀ, ਰੇਨੂੰ, ਜਯੋਤੀ, ਸਰਬਜੀਤ ਕੌਰ, ਅੰਜੂ, ਮੰਜੂ, ਸੁਖਵਿੰਦਰ ਕੌਰ, ਸੁਰਿੰਦਰ ਬੱਧਣ, ਆਰ.ਪੀ. ਸ਼ਰਮਾ, ਮੋਨਿਕਾ, ਸਾਕਸ਼ੀ, ਰਾਜੂ ਭਨੋਟ ਪੰਚ ਭੁੱਲਾਰਾਈ ਤੋਂ ਇਲਾਵਾ ਵਿਧਾਇਕ ਧਾਲੀਵਾਲ ਦੇ ਪੀ.ਏ. ਅਮਰਿੰਦਰ ਸਿੰਘ ਆਦਿ ਹਾਜ਼ਰ ਸਨ।
ਤਸਵੀਰ ਸਮੇਤ।