ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਭਾਜਪਾ ਵੱਲੋਂ ਖੇਡੇ ਗਏ ਖਿਡਾਰੀਆਂ ਦੇ ਤਿੰਨ ਪੱਤਿਆਂ ‘ਚੋਂ ਦੋ ਪੱਤੇ ਧੂੜ ਚੱਟਣ ਲਈ ਮਜਬੂਰ ਹੋ ਗਏ ਜਦਕਿ ਨੌਜਵਾਨ ਪੰਜਾਬੀ ਹਾਕੀ ਸਟਾਰ ਸੰਦੀਪ ਸਿੰਘ ਨੇ ਸਾਬਕਾ ਸਪੀਕਰ ਐਚ ਐਸ ਚੱਠਾ ਦੇ ਬੇਟੇ ਮਨਦੀਪ ਚੱਠਾ ਨੂੰ ਪਿਹੋਵਾ ਤੋਂ 5,314 ਵੋਟਾਂ ਨਾਲ ਹਰਾ ਕੇ ਆਪਣਾ ਜੇਤੂ ਕਿਲ੍ਹਾ ਫਤਹਿ ਕਰ ਲਿਆ।

ਹਾਕੀ ਸਟਾਰ ਸੰਦੀਪ ਸਿੰਘ ਦੀ ਬਾਇਓਪਿਕ “ਸੂਰਮਾ” ਖੂਬ ਹਿੱਟ ਰਹੀ ਸੀ। ਦੂਜੇ ਪਾਸੇ ਹਰਿਆਣਾ ਦੇ ਪਹਿਲਵਾਨਾਂ ਬਬੀਤਾ ਫੋਗਟ ਅਤੇ ਯੋਗੇਸ਼ਵਰ ਦੱਤ ਨੂੰ ਦਾਦਰੀ ਅਤੇ ਬੜੌਦਾ ਵਿਧਾਨ ਸਭਾ ਸੀਟਾਂ ਤੋਂ ਹਾਰ ਦਾ ਮੂੰਹ ਦੇਖਣਾ ਪਿਆ।

ਭਾਰਤੀ ਜਨਤਾ ਪਾਰਟੀ ਦੁਆਰਾ ਤਿੰਨਾਂ ਖਿਡਾਰੀਆਂ ਨੂੰ ਜਿੱਤ ਦੇ ਝੰਡੇ ਬੁਲੰਦ ਕਰਨ ਦੀ ਸੋਚ ਰੱਖਦਿਆਂ ਹੀ ਚੋਣ ਮੈਦਾਨ ਵਿਚ ਉਤਾਰਿਆ ਸੀ। ਪਰ ਹਾਕੀ ਸਟਾਰ ਸੰਦੀਪ ਸਿੰਘ ਤੋਂ ਇਲਾਵਾ ਦੋਹੇਂ ਭਲਵਾਨ ਰਾਜਨੀਤਕ ਅਖਾੜੇ ‘ਚ ਆਪਣੇ ਦਾਅ ਪੇਚ ਨਹੀਂ ਦਿਖਾ ਸਕੇ।