ਆਪ ਦੇ ਵਿਧਾਇਕ ਨਰੇਸ਼ ਯਾਦਵ ਦੇ ਕਾਫਲੇ ‘ਤੇ ਹਮਲੇ ਤੋਂ ਕੁਝ ਘੰਟਿਆਂ ਮਗਰੋਂ ਦਿੱਲੀ ਪੁਲਿਸ ਨੇ ਕਾ ਹੈ ਕਿ ਹਮਲਾਵਰਾਂ ਦਾ ਨਿਸ਼ਾਨਾ ਵਿਧਾਇਕ ਯਾਦਵ ਨਹੀਂ ਬਲਕਿ ਆਪ ਵਰਕਰ ਸੀ ਜੋ ਹਮਲੇ ਵਿਚ ਮਾਰਿਆ ਗਿਆ।
ਸਾਊਥਵੈਸਟ ਐਡੀਸ਼ਨਲ ਡੀ ਸੀ ਪੀ ਇੰਗਿਤ ਪ੍ਰਤਾਪ ਸਿੰਘ ਨੇ ਆਖਿਆ ਕਿ ਹੁਣ ਤੱਕ ਹੋਈ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸਿਰਫ ਇਕ ਹੀ ਹਮਲਾਵਰ ਸੀ। ਨਰੇਸ਼ ਯਾਦਵ ਨਿਸ਼ਾਨਾ ਨਹੀਂ ਸੀ। ਹਮਲਾਵਰ ਆਪ ਵਰਕਰ ਜੋ ਮਾਰਿਆ ਗਿਆ, ਨੂੰ ਮਾਰਨ ਦੇ ਇਰਾਦੇ ਨਾਲ ਆਇਆ ਸੀ। ਯਾਦ ਰਹੇ ਕਿ ਹਮਲੇ ਵਿਚ ਅਸ਼ੋਕ ਮਨ ਨਾਂ ਦਾ ਆਪ ਵਾਲੰਟੀਅਰ ਮਾਰਿਆ ਗਿਆ ਜਦਕਿ ਹਰੇਂਦਰ ਜ਼ਖ਼ਮੀ ਹੋ ਗਿਆ ਸੀ।