(ਅਸ਼ੋਕ ਲਾਲ)

ਅੱਜ ਜਰਨੈਲ ਨੰਗਲ ਦੀ ਅਗੁਵਾਈ ਹੇਠ ਅਤੇ ਉਹਨਾਂ ਦੇ ਸਾਥੀਆਂ ਵਲੋਂ ਹਦੀਆਬਾਦ ਵਿਖੇ ਕਰੋਨਾ ਵਰਗੀ ਭਿਆਨਕ ਬਿਮਾਰੀ ਦੇ ਬਾਵਜੂਦ ਆਪਣੀ ਜਾਨ ਜੋਖਮ ਵਿੱਚ ਪਾ ਕੇ ਲੋਕ ਸੇਵਾ ਵਿੱਚ ਹਾਜ਼ਰ ਡਾਕਟਰੀ ਸਟਾਫ ਨੂੰ ਪੀ ਪੀ ਕਿੱਟਾਂ ਵੰਡੀਆਂ ਗਈਆਂ।ਆਪਣੇ ਸੰਬੋਧਨ ਵਿੱਚ ਜਰਨੈਲ ਨੰਗਲ ਨੇ ਗੋਲਡੀ ਕਰਿਆਨਾ ਸਟੋਰ ਬੀੜਾਂ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕੀਤਾ ਜਿਹਨਾਂ ਦੇ ਸਹਿਯੋਗ ਅਤੇ ਉਪਰਾਲੇ ਨਾਲ ਅੱਜ ਕਿੱਟਾਂ ਵੰਡੀਆਂ ਗਈਆਂ ਹਨ।ਉਨ ਨੇ ਕਿਹਾ ਕਿ ਜੇਕਰ ਬਾਰਡਰ ਤੇ ਲੜਾਈ ਲੜਨੀ ਹੋਵੇ ਤਾਂ ਫੌਜੀ ਫਿਰ ਹੀ ਲੜਾਈ ਲੜ ਸਕਦਾ ਹੈ ਜੇਕਰ ਉਸਦੇ ਹੱਥ ਵਿੱਚ ਹਥਿਆਰ ਹੋਵੇ ਤਾਂ ਇਸ ਤਰ੍ਹਾਂ ਹੀ ਜੇਕਰ ਡਾਕਟਰੀ ਸਟਾਫ ਕੋਲ ਉਸਦੀ ਵਰਤੋਂ ਲਈ ਜਰੂਰੀ ਸਮਾਨ ਹੋਵੇਗਾ ਤਾਂ ਹੀ ਉਹ ਕਰੋਨਾ ਵਰਗੀ ਭਿਆਨਕ ਬਿਮਾਰੀ ਨਾਲ ਲੜ ਸਕਦਾ।ਜਰਨੈਲ ਨੰਗਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੇਰੇ ਪਿੰਡ ਨੰਗਲ ਵਿਖੇ ਮੈਡੀਕਲ ਕੈੰਪ ਦੌਰਾਨ ਡਾਕਟਰੀ ਸਟਾਫ ਵਲੋਂ ਇਹ ਮੰਗ ਰੱਖੀ ਗਈ ਸੀ ਕਿ ਸਾਡੀ ਡਿਊਟੀ ਲਵਲੀ ਯੂਨੀਵਰਸਿਟੀ ਵਿੱਚ ਜਾਂਚ ਅਤੇ ਸਰਵੇ ਲਈ ਲਗਾਈ ਗਈ ਹੈ ਪਰ ਸਾਨੂੰ ਸਾਡੀ ਆਪਣੀ ਸੁਰੱਖਿਆ ਲਈ ਪੀ ਪੀ ਈ ਕਿੱਟਾਂ ਨਹੀਂ ਮਿਲ ਰਹੀਆਂ ਜਿਸ ਨੂੰ ਧਿਆਨ ਚ ਰੱਖਦਿਆਂ ਅੱਜ ਇਹ ਉਪਰਾਲਾ ਕੀਤਾ ਗਿਆ ਹੈ।ਜੇਕਰ ਡਾਕਟਰੀ ਸਟਾਫ ਜੋ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ ਉਹ ਸੁਰੱਖਿਅਤ ਹੋਣਗੇ ਤਾਂ ਹੀ ਅਸੀਂ ਵੀ ਅਤੇ ਲੋਕ ਵੀ ਸੁਰੱਖਿਅਤ ਹੋਣਗੇ।ਜਰਨੈਲ ਨੰਗਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਉਸਦੇ ਮੰਤਰੀ ਸਿਰਫ ਬਿਆਨਬਾਜੀ ਹੀ ਕਰ ਰਹੇ ਹਨ ਜਦ ਕਿ ਜਮੀਨੀ ਹਕੀਕਤ ਤੇ ਨਾ ਹੀ ਲੋਕਾਂ ਤੱਕ ਰਾਸ਼ਨ ਪਹੁੰਚ ਰਿਹਾ ਹੈ ਅਤੇ ਨਾ ਹੀ ਡਾਕਟਰੀ ਸਟਾਫ ਨੂੰ ਕੋਈ ਸਹੂਲਤ।ਜਰਨੈਲ ਨੰਗਲ ਨੇ ਇਸ ਮੌਕੇ ਪੰਜਾਬ ਦੇ ਸਾਰੇ ਹੀ ਫੈਕਟਰੀ ਮਾਲਕਾਂ,ਮਿਲ ਮਾਲਕਾ ਅਤੇ ਹੋਰ ਸਾਰੇ ਹੀ ਕਾਰੋਬਾਰੀਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਵੀ ਜਰੂਰ ਆਪਣੇ ਕਮਾਈ ਦੇ ਵਿਚੋਂ ਜਿੰਨਾ ਵੀ ਹੋ ਸਕਦਾ ਲੋਕ ਸੇਵਾ ਕਰਨ ਅੱਜ ਹੀ ਇਹ ਮੌਕਾ ਹੈ ਕੇ ਅਸੀਂ ਲੋੜਵੰਦਾਂ ਦੀ ਸਹਾਇਤਾ ਕਰ ਸਕੀਏ।ਇਸ ਮੌਕੇ ਗੋਲਡੀ ਕਰਿਆਨਾ ਸਟੋਰ ਅਤੇ ਉਹਨਾਂ ਦੀ ਟੀਮ ਦੇ ਸਾਥੀਆਂ ਤੋਂ ਇਲਾਵਾ ਸੁਖਦੇਵ ਚੌਕੜੀਆ,ਜਤਿੰਦਰ ਮੋਹਨ ਡੁਮੇਲੀ,ਕੁਲਵਿੰਦਰ ਕੁਮਾਰ ਬਲਜਿੰਦਰ ਝੱਲੀ,ਮੌਂਟੀ ਚੱਕ ਹਕੀਮ ਆਦਿ ਹਾਜਰ ਸਨ।