ਜਲੰਧਰ,8ਸਤੰਬਰ, (ਵਿਜੈ ਕੁਮਾਰ ਰਮਨ)

ਪਿੰਡ ਹਜਾਰਾ ਵਿਖੇ ਪਿੰਡ ਤੇ ਹਾਈਵੇ ਤੋਂ ਲੰਘਣ ਵਾਲੇ ਲੋਕਾਂ ਲਈ ਦੋ ਦਿਨਾਂ ਕੋਰੋਨਾ ਟੈਸਟ ਕੈਂਪ ਲਗਾਇਆ ਗਿਆ ।ਇਸ ਕੈਂਪ ਵਿਚ ਡਾ: ਰਜਿੰਦਰ ਪਾਲ ਬੈਂਸ ਐਸ ਐਮ ਓ (ਜਮਸ਼ੇਰ ਖਾਸ) , ਤੇ ਡਾ: ਸੁਰੇਸ਼ ਕੁਮਾਰ ਸੀ ਐੱਚ ਓ ਹਜਾਰਾ ਜਿਨਾਂ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਪ੍ਰੇਰਿਤ ਕੀਤਾ ਵੱਧ ਅਤੇ ਲੋਕਾਂ ਨੂੰ ਆਪਣੇ ਕੋਰੋਨਾ ਟੈਸਟ ਕਰਵਾਉਣ ਲਈ ਜਾਗਰੂਕ ਵੀ ਕੀਤਾ ਤਾਂ ਜੋ ਇਸ ਭਿਆਨਕ ਬਿਮਾਰੀ ਦਾ ਪਤਾ ਲੱਗਣ ਤੇ ਟਾਇਮ ਸਿਰ ਇਸਦਾ ਇਲਾਜ ਕਰਵਾਇਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਲਈ ਵੀ ਕਿਹਾ। ਇਸ ਕੈਂਪ ਚ ਬਹੁਤ ਸਾਰੇ ਲੋਕਾਂ ਨੇ ਇੰਨਾ ਦੇ ਵਿਚਾਰਾ ਤੋਂ ਪ੍ਰਭਾਵਿਤ ਹੋ ਕੇ ਕੋਰੋਨਾ ਟੈਸਟ ਕਰਵਾਏ। ਇਸ ਮੌਕੇ ਹੋਰਨਾਂ ਤੋ ਇਲਾਵਾ ਡਾ: ਪਰਮਿੰਦਰ ਕੌਰ(ਮੈਡੀਕਲ ਅਫ਼ਸਰ ਜਮਸ਼ੇਰ ਖਾਸ),ਡਾ: ਮਿਨਾਕਸ਼ੀ (ਸੀ.ਐੱਚ.ਓ), ਕੁਸਮ ਗੁਪਤਾ ( ਐਲ. ਟੀ), ਮਨੋਜ (ਫਾਰਮਾਸਿਸਟ), ਜਗਦੀਪ ਕੌਰ(ਫਾਰਮਾਸਿਸਟ) ਤੇ ਜਮਸ਼ੇਰ ਖਾਸ ਦੀ ਟੀਮ ਤੋਂ ਇਲਾਵਾ ਪਿੰਡ ਹਜ਼ਾਰਾ ਦੇ ਪਤਵੰਤੇ ਸੱਜਣ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।