ਫਗਵਾੜਾ (ਡਾ ਰਮਨ /ਅਜੇ ਕੋਛੜ ) ਦੁਨੀਆ ਵਿੱਚ ਇੱਕ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀ ਕੋਰੋਨਾ ਵਾਇਰਸ ਬਿਮਾਰੀ ਦੇ ਪ੍ਰਭਾਵਸ਼ਾਲੀ ਰੋਕਥਾਮ ਤੇ ਬਚਾਅ ਲਈ ਮਾਨਯੋਗ ਸ. ਸਤਿੰਦਰ ਸਿੰਘ ਜੀ ਐਸ.ਐਸ.ਪੀ. ਸਾਹਿਬ ਜਿਲਾ ਕਪੂਰਥਲਾ ਨੇ ਜ਼ਿਲ੍ਹਾ ਕਪੂਰਥਲਾ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਸਿਹਤ ਦਾ ਖਾਸ ਖਿਆਲ ਰੱਖਣ ਅਤੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਚੁੱਕੇ ਜਾ ਰਹੇ ਕਦਮਾਂ ਵਿੱਚ ਸਹਿਯੋਗ ਕਰਨ। ਤਾਂ ਜੋ ਤੁਸੀਂ, ਤੁਹਾਡਾ ਪਰਿਵਾਰ ਅਤੇ ਦੋਸਤ ਤੰਦਰੁਸਤ ਰਹਿ ਸਕੋ ਅਤੇ ਅਸੀਂ ਸਾਰੇ ਇਸ ਮੁਸ਼ਕਲ ਸਮੇਂ ਵਿਚੋਂ ਸਫਲਤਾ ਦੇ ਨਾਲ ਬਾਹਰ ਆ ਸਕੀਏ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਰਫਿਊ ਨੂੰ ਲਾਗੂ ਕਰਨ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦੇਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਹਰ ਚੀਜ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਰ ਜ਼ਰੂਰੀ ਚੀਜ਼ ਤੁਹਾਡੇ ਘਰ ਪਹੁੰਚਾਈ ਜਾ ਸਕੇ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕੀ ਜੇਕਰ ਜ਼ਿਲੇ ਭਰ ਵਿਚ ਕਿਸੇ ਨੂੰ ਵੀ ਵਿਅਕਤੀ ਨੂੰ ਡਾਕਟਰੀ ਅਤੇ ਹਵਾਈ ਅੱਡੇ ਆਦਿ ਦੀ ਆਵਾਜਾਈ ਚ’ ਕੋਈ ਮੁਸ਼ਕਲ ਪੇਸ਼ ਆਉਂਦੀ ਹੈ, ਤਾਂ ਉਹ ਹਰ ਸਮੇਂ ਉਪਲਬਧ ਰਹਿਣ ਵਾਲੇ ਸਾਡੇ ਗਜ਼ਟਿਡ ਅਧਿਕਾਰੀਆਂ ਨਾਲ 100, 112, 01828-233768, 95929-14519, 81948-00091 ਆਦਿ ਤੇ ਸੰਪਰਕ ਕਰ ਸਕਦਾ ਹੈ। ਜਿਸ ਤੋਂ ਬਾਅਦ ਫੌਰੀ ਤੋਰ ਤੇ ਤੁਹਾਡੀ ਸਹਾਇਤਾ ਕੀਤੀ ਜਾਵੇਗੀ।