(ਅਸ਼ੋਕ ਲਾਲ)

ਅੱਜ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਬਕਾ ਮੰਤਰੀ ਪੰਜਾਬ ਸ ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਜੀ ਨੇ ਪਲਾਹੀ, ਚੱਕ ਹਕੀਮ ਅਤੇ ਕਾਂਸ਼ੀ ਨਗਰ ਆਦਿ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਪਲਾਹੀ ਵਿਖੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਕਣਕਾਂ ਦੀ ਵਾਢੀ ਸਮੇਂ ਕੈਂਬਿਨਾ ਅਤੇ ਹੋਰ ਮਸ਼ਿਨਿਰੀ ਦੀ ਮੁਰੰਮਤ ਦੇ ਸਮਾਨ ਦੀ ਹੋਣ ਵਾਲੀ ਘਾਟ ਨਾ ਆਉਣ ਦਾ ਯਕੀਨ ਦਿਵਾਇਆ।