ਫਗਵਾੜਾ (ਡਾ ਰਮਨ) ਅੱਜ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਬਕਾ ਮੰਤਰੀ ਪੰਜਾਬ ਸ ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਜੀ ਨੇ ਅੱਜ ਫਗਵਾੜਾ ਵਿਖੇ ਅਸ਼ੋਕ ਪ੍ਰਾਸ਼ਰ ਜੀ ਦੇ ਗ੍ਰਹਿ ਵਿਖੇ ਮੋਹਲਾ ਨਿਵਾਸੀਆ ਨਾਲ ਮੁਲਾਕਾਤ ਕੀਤੀ ਅਤੇ ਇਸ covid 19 ਮਹਾਮਾਰੀ ਦੇ ਸਮੇਂ ਆਮ ਲੋਕਾਂ ਨੂੰ ਆਉਣ ਵਾਲਿਆ ਸਮੱਸਿਆਵਾਂ ਸੁਣੀਆਂ। ਇਸ ਮੌਕੇ ਉਨ੍ਹਾਂ ਨੇ ਗੱਲ ਕਰਦਿਆ ਕਿਹਾ ਕਿ ਹਰ ਇਕ ਕਾਂਗਰਸ ਵਰਕਰ ਇਸ ਸਮੇਂ ਪੂਰੀ ਤਨ ਦੇਹੀ ਨਾਲ ਲੋਕਾਂ ਦੇ ਸੇਵਾ ਵਿੱਚ ਲੱਗਾ ਹੋਇਆ ਹੈ। ਇਸ ਮੌਕੇ ਉਨ੍ਹਾਂ ਨੇ ਨਾਲ ਹੀ ਅਸ਼ੋਕ ਪ੍ਰਾਸ਼ਰ ਜੀ ਅਤੇ ਹੋਰ ਸੱਜਣਾ ਦਾ ਧੰਨਵਾਦ ਕੀਤਾ ਜੋ ਅੱਜ ਵੀ ਇਸ ਸੇਵਾ ਵਿੱਚ ਲੱਗੇ ਹੋਏ ਹਨ। ਇਸ ਮੌਕੇ ਉਨ੍ਹਾਂ ਨਾਲ ਅਸ਼ੋਕ ਪਰਾਸ਼ਰ, ਹਰਦੀਪ ਸਿੰਘ ਪਰਮਾਰ, ਪ੍ਰਿਤਪਾਲ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ।