(ਸਾਹਬੀ ਦਾਸੀਕੇ ਜਸਵੀਰ ਸਿੰਘ ਸੀਰਾ ਅਮਨਪ੍ਰੀਤ ਸੋਨੂੰ)

ਸ਼ਾਹਕੋਟ ਮਲਸੀਆ,ਅੱਜ ਜੋ ਪੂਰੇ ਵਿਸ਼ਵ ਵਿੱਚ ਇਹ ਜੋ ਇੱਕ ਕਰੋਨਾ ਵਾਇਰਸ ਨਾ ਦੀ ਭਿਆਨਕ ਬੀਮਾਰੀ ਚੱਲ ਰਹੀ ਹੈ ਜਿਸ ਨੇ ਹੁਣ ਤੱਕ ਵੱਡੀ ਗਿਣਤੀ ਵਿਚ ਕੀਮਤੀ ਮਨੁੱਖੀ ਜਾਨਾ ਲੈ ਲਈਆ ਹਨ ਤੇ ਹਾਲੇ ਵੀ ਇੱਸ ਦੀ ਦਹਿਸਤ ਤੇ ਡਰ ਲੋਕਾ ਦੇ ਮਨਾ ਵਿੱਚ ਹੈ ਲੋਕਾ ਵਿਚ ਡਰ ਦਾ ਮਹੋਲ ਬਣਿਆ ਹੋਇਆ ਹੈ ਅੱਜ ਇੱਕ ਮਹੀਨੇ ਦਾ ਸਮਾ ਹੋ ਗਿਆ ਦੇਸ ਅੰਦਰ ਲਾਕਡਾਊਨ ਤੇ ਕਰਫਿਊ ਲੱਗੇ ਨੂੰ ਜਿਸ ਵਿਚ ਸਰਕਾਰਾ ਤੇ ਪ੍ਰਸ਼ਾਸਨ ਮਨੁੱਖੀ ਜ਼ਿੰਦਗੀਆਂ ਬਚਾਉਣ ਲਈ ਲੱਗੀਆਂ ਹੋਈਆਂ ਹਨ ਆਮ ਲੋਕਾ ਨੂੰ ਜ਼ਿਲੇ ਦੇ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋ ਪੂਰੇ ਜਲੰਧਰ ਦੇ ਵਿਚ ਸਬਜੀਆ ਤੇ ਦੁੱਧ ਉਤਪਾਦਕਾਂ ਨੂੰ ਘਰੋਂ ਘਰ ਜਾ ਕੇ ਹੋਮ ਡਿਲੀਵਰੀ ਲਈ ਕਿਹਾ ਗਿਆ ਹੈ ਤੇ ਲੋਕਾ ਨੂੰ ਹੋਮ ਡਿਲੀਵਰੀ ਮਿਲ ਵੀ ਰਹੀ ਹੈ ਗਲੀ ਮਹੱਲੇ ਵਿੱਚ ਸਬਜੀਆ ਵਾਲੇ ਫਰੂਟ ਵਾਲੇ ਆਉਦੇ ਹਨ ਅਸੀ ਆਪਣੀ ਸੰਸਥਾ ਹਿਊਮਨ ਰਾਈਟਸ ਪ੍ਰੈਸ ਕਲੱਬ ਸ਼ਾਹਕੋਟ ਵੱਲੋਂ ਲੋਕਲ ਸਿਵਲ ਪ੍ਰਸ਼ਾਸਨ ਤੋ ਮੰਗ ਕਰਦੇ ਹਾ ਕਿ ਸਬਜੀਆ ਵਾਲੇ ਤੇ ਫਰੂਟਾਂ ਦੀਆ ਰਹੇੜੀਆ ਵਾਲਿਆਂ ਦੇ ਮਾਸਿਕ ਦਸਤਾਨੇ ਪਾਉਣੇ ਲਾਜਮੀ ਕੀਤੇ ਜਾਣ ਹਰੇਕ ਰਹੇੜੀ ਵਾਲੇ ਵਿਅਕਤੀ ਦੇ ਮਾਸਕ ਦਸਤਾਨਿਆਂ ਦੇ ਨਾਲ ਸੈਨੇਟਾਈਜਰ ਦਾ ਹੋਣਾ ਵੀ ਜ਼ਰੂਰੀ ਹੈ ਜੀ ਇਸ ਕਰਕੇ ਅਸੀ ਪ੍ਰਸ਼ਾਸਨ ਨੂੰ ਇਸ ਵੱਲ ਫੋਰੀ ਤੋਂਰ ਤੇ ਧਿਆਨ ਦੇਣ ਲਈ ਪਰੋਜੋਰ ਮੰਗ ਕਰਦੇ ਤੇ ਨਾਲ ਹੀ ਇਹ ਵੀ ਮੰਗ ਕਰਦੇ ਹਾਂ ਕਿ ਇਹਨਾ ਸਾਰੇ ਵਿਅਕਤੀਆਂ ਦਾ ਮੈਡੀਕਲ ਵੀ ਜ਼ਰੂਰੀ ਕਰਵਾਇਆ ਜਾਵੇ ਕਿਉਂਕਿ ਇਹ ਵਿਆਕਤੀ ਘਰ ਘਰ ਹਰੇਕ ਗਲੀ ਮਹੱਲੇ ਵਿੱਚ ਜਾਦੇ ਹਨ ਤਾਂ ਜੋ ਕਿ ਅਗਰ ਕਿਸੇ ਦੀ ਰਿਪੋਰਟ ਵਿਚ ਕੁਝ ਆਉਂਦਾ ਹੈ ਤਾਂ ਸਮਾ ਰਹਿੰਦੇ ਉਸ ਵਿਅਕਤੀ ਦਾ ਇਲਾਜ ਹੋ ਸਕੇ ਇਸ ਨਾਲ ਸਹਿਰ ਵਾਸੀਆ ਦਾ ਵੀ ਬਚਾਅ ਹੈ ਤੇ ਸਬਜੀਆ ਫਰੂਟ ਤੇ ਦੁੱਧ ਵੇਚਣ ਵਾਲਿਆਂ ਦਾ ਵੀ ਬਚਾਅ ਹੈ ਬਾਕੀ ਅਸੀ ਆਪਣੀ ਸੰਸਥਾ ਵੱਲੋ ਹਿਊਮਨ ਰਾਈਟਸ ਪ੍ਰੈਸ ਕਲੱਬ ਸ਼ਾਹਕੋਟ ਵੱਲੋਂ ਪੂਰੇ ਇਲਾਕਾ ਨਿਵਾਸੀਆਂ ਨੂੰ ਘਰਾ ਵਿੱਚ ਰਹਿਣ ਲਈ ਅਪੀਲ ਕਰਦੇ ਹਾਂ ਕਿ ਘਰਾ ਵਿੱਚ ਰਹੋ ਸੁਰੱਖਿਅਤ ਰਹੋ ਪ੍ਰਸ਼ਾਸਨ ਦਾ ਸਾਥ ਦਿਉ ਤਾਂ ਜੋ ਕਿ ਸਾਰੇ ਰਲਾ ਕੇ ਇਸ ਖਤਰਨਾਕ ਬਿਮਾਰੀ ਨਾਲ ਲੜਾਈ ਲੜ ਸਕੀਏ ਬਿਲਕੁਲ ਜ਼ਰੂਰੀ ਕੰਮ ਹੈ ਤਾ ਬਹਾਰ ਨਿਕਲੋ ਪੂਰੀ ਸਾਵਧਾਨੀ ਨਾਲ ਮਾਸਕ ਦਸਤਾਨੇ ਪਾ ਕੇ ਘਰ ਵਾਪਿਸ ਆਉਣ ਤੇ ਹੱਥਾ। ਨੂੰ ਚੰਗੀ ਤਰਾਂ ਸਾਬਣ ਜਾ ਡੀਟੋਲ ਨਾਲ ਸਾਫ ਕਰਨ ਉਪਰੰਤ ਸੈਨੇਟਾਈਜਰ ਕੀਤੇ ਜਾਣ ਤਾ ਜੋ ਕਿ ਅਸੀ ਤੰਦਰੁਸਤ ਰਹਿ ਸਕੀਏ