ਫਗਵਾੜਾ (ਡਾ ਰਮਨ ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ ਮਜ਼ਦੂਰ ਅੰਦੋਲਨ ਹਮਾਇਤੀ ਕਮੇਟੀ ਫਗਵਾੜਾ ਵਲੋਂ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ ਮਨਾਇਆ ਗਿਆ। ਕਮੇਟੀ ਮੈਂਬਰ ਰੈਸਟ ਹਾਊਸ ਫਗਵਾੜਾ ਵਿਖੇ ਇਕੱਤਰ ਹੋ ਕੇ ਕਾਫ਼ਲੇ ਦੇ ਰੂਪ ਵਿੱਚ ਭੀਮਾ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਕਿਸਾਨ ਸੰਘਰਸ਼ ਜ਼ਿੰਦਾਬਾਦ, ਕੇਂਦਰ ਦੀ ਅੜੀਅਲ ਭਾਜਪਾ ਸਰਕਾਰ ਮੁਰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਮਾਰਦਾ ਇਹ ਕਾਫਲਾ ਹਰਗੋਬਿੰਦ ਨਗਰ ਵਿਖੇ ਸਥਿਤ ਡਾਕਟਰ ਸਾਹਿਬ ਦੇ ਬੁੱਤ ਤੇ ਪੁਜਿਆ ਜਿੱਥੇ ਕਮੇਟੀ ਮੈਂਬਰਾਂ ਵਲੋਂ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਬਾਅਦ ਇਹ ਕਾਫਲਾ ਵਾਪਸ ਰੈਸਟ ਹਾਉਸ ਆਇਆ ਜਿਥੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਡਾਕਟਰ ਅੰਬੇਡਕਰ ਜੀ ਦਾ ਇਹ ਵਿਚਾਰ ਕਿ ਜਾਤ-ਪਾਤ ਦੇ ਮੁਕੰਬਲ ਖ਼ਾਤਮੇ ਤੋਂ ਬਿਨਾਂ ਸਮਾਜ ਜਾਂ ਦੇਸ਼ ਤਰੱਕੀ ਨਹੀਂ ਕਰ ਸਕਦਾ ਅੱਜ ਵੀ ਪ੍ਰਸੰਗਿਕ ਹੈ। ਬੁਲਾਰਿਆਂ ਅੱਗੇ ਕਿਹਾ ਕਿ ਕਿਸਾਨਾਂ ਦਾ ਚੱਲ ਰਿਹਾ ਅੰਦੋਲਨ ਜੋ ਪੂਰੇ ਦੇਸ਼ ਦੇ ਕਿਰਤੀ ਵਰਗ ਦਾ ਅੰਦੋਲਨ ਹੈ ਇਸ ਨੂੰ ਜਿੱਤ ਤੱਕ ਪਹੁੰਚਾਉਣ ਲਈ ਸਮਾਜ਼ ਦੇ ਸਭ ਵਰਗਾਂ ਖਾਸ ਕਰ ਪਿੰਡਾਂ ਦੇ ਮਜ਼ਦੂਰਾਂ ਤੇ ਕਿਸਾਨਾਂ ਦਾ ਇਸ ਵਿੱਚ ਸ਼ਾਮਲ ਹੋਣਾ ਬਹੁਤ ਜਰੂਰੀ ਹੈ। ਕਿਉਂਕਿ ਇਸ ਅੰਦੋਲਨ ਦੀ ਸਫਲਤਾ ਨਾਲ ਦੇਸ਼ ਦੇ ਕਿਰਤੀ ਵਰਗ, ਮੁਲਾਜ਼ਮਾਂ, ਛੋਟੇ ਦੁਕਾਨਦਾਰਾਂ ਅਤੇ ਛੋਟੀ ਕਿਸਾਨੀ ਦਾ ਭਾਵਿਖ ਜੁੜਿਆ ਹੋਇਆ ਹੈ। ਇਸ ਪ੍ਰੋਗਰਾਮ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕਿਸਾਨ ਮਜ਼ਦੂਰ ਅੰਦੋਲਨ ਹਮਾਇਤੀ ਕਮੇਟੀ ਦੇ ਆਗੂ ਮਾਸਟਰ ਸੁਖਦੇਵ ਸਿੰਘ, ਜਸਵਿੰਦਰ ਸਿੰਘ,ਮਾ ਸਾਧੂ ਸਿੰਘ ਜੱਸਲ, ਗੁਰਮੀਤ ਰੱਤੂ,ਰਾਮ ਲਾਲ ਖਲਵਾੜਾ ਮਾ ਸੀਤਲ ਰਾਮ,ਮਾ ਸੋਢੀ ਰਾਮ, ਲੈਕਚਰਾਰ ਨਵਕਿਰਨ ਜੀ,ਮਾ ਗੁਰਮੁੱਖ ਸਿੰਘ,ਮਾ ਰਾਵਿੰਦਰ ਸਿੰਘ, ਮਹਿੰਦਰ ਪਾਲ ਇੰਦਣਾ ਨੇ ਸੰਬੋਧਨ ਕੀਤਾ।ਇਸ ਤੋਂ ਬਿਨਾ ਹੈਡਮਾਸਟਰ ਗਿਆਨ ਚੰਦ,ਮਾ ਗਿਆਨ ਚੰਦ ਨਈਅਰ,ਮਾ ਕੁਲਦੀਪ ਸਿੰਘ, ਨਿਰੰਜਣ ਮੇਹਲੀ,ਗੁਪਾਲ ਕ੍ਰਿਸ਼ਨ,ਅਬਿਨਾਸ ਹਰਦਾਸਪੁਰ,ਪ੍ਰਿੰ ਤਰਸੇਮ ਅਹੀਰ,ਪ੍ਰਿੰ ਹਰਮੇਸ਼ ਲਾਲ,ਮਾ ਲਖਵੀਰ ਸਿੰਘ,ਮਾ ਤੀਰਥ ਸਿੰਘ ਅਤੇ ਸੁਰਿੰਦਰਪਾਲ ਪੱਦੀ ਆਦਿ ਸ਼ਾਮਲ ਸਨ। ਇਹ ਜਾਣਕਾਰੀ ਇੱਕ ਲਿਖਤੀ ਬਿਆਨ ਰਾਹੀਂ ਕਮੇਟੀ ਆਗੂ ਸੁਖਦੇਵ ਸਿੰਘ ਨੇ ਅਖ਼ਬਾਰਾਂ ਦੇ ਨਾਂ ਜਾਰੀ ਕੀਤੀ