ਫਗਵਾੜਾ(ਡਾ ਰਮਨ/ਅਜੇ ਕੋਛੜ) ਸਰਬੱਤ ਦਾ ਭਲਾ ਫਗਵਾੜਾ ਵੱਲੋਂ ਅਮਨ ਪਬਲਿਕ ਸਕੂਲ, ਓਂਕਾਰ ਨਗਰ, ਫਗਵਾੜਾ ਵਿਖੇ 250 ਤੋਂ ਜ਼ਿਆਦਾ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੰਤ ਗੁਰਚਰਨ ਸਿੰਘ ਜੀ ਨਿਰਮਲ ਕੁਟੀਆ ਛੰਭਵਾਲੀ ਪਿੰਡ ਪੰਡਵਾ ਜੀ ਪਹੁੰਚੇ। ਉਹਨਾਂ ਦੇ ਪਹੁੰਚਣ ਤੇ ਕਲੱਬ ਦੇ ਮੈਂਬਰਾਂ ਵੱਲੋਂ ਫੁੱਲਾਂ ਦੇ ਹਾਰਾਂ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਕੌਂਸਲਰ ਚੰਦਾ ਮਿਸ਼ਰਾ ਅਤੇ ਭਾਰਤੀ ਸ਼ਰਮਾ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਮਾਰੋਹ ਵਿੱਚ ਪਹੁੰਚ ਕੇ ਸੰਤ ਗੁਰਚਰਨ ਸਿੰਘ ਜੀ ਨੇ ਬੱਚਿਆਂ ਨੂੰ ਸਟੇਸ਼ਨਰੀ ਵੰਡਦੇ ਹੋਏ ਚੰਗੀ ਵਿੱਦਿਆ ਅਤੇ ਸਮਾਜ ਦੇ ਚੰਗੇ ਕੰਮਾਂ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਬਾਰੇ ਵੀ ਆਪਣੇ ਵਿਚਾਰ ਦਿੱਤੇ। ਜਿਸ ਵਿੱਚ ਬੱਚਿਆਂ ਨੇ ਪੰਜਾਬੀ ਮਾਂ ਬੋਲੀ ਤੇ ਕਵਿਤਾਵਾਂ ਵੀ ਸੁਣਾਈਆਂ। ਇਸ ਮੌਕੇ ਚੰਦਾ ਮਿਸ਼ਰਾ ਨੇ ਕਲੱਬ ਦੇ ਚੰਗੇ ਕੰਮਾਂ ਦੀ ਸ਼ਲਾਘਾ ਕੀਤੀ। ਸਮਾਰੋਹ ਸਮੇਂ ਕਲੱਬ ਦੇ ਮੈਂਬਰਾਂ ਵੱਲੋਂ ਸੰਤ ਗੁਰਚਰਨ ਸਿੰਘ ਜੀ, ਚੰਦਾ ਮਿਸ਼ਰਾ, ਭਾਰਤੀ ਸ਼ਰਮਾਂ ਅਤੇ ਸਕੂਲ ਮੈਨੇਜਮੈਂਟ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੰਜੀਵ ਸ਼ਰਮਾ, ਗਗਨ ਭੱਟੀ, ਪ੍ਰਮੋਦ ਮਿਸ਼ਰਾ, ਅਗੇਸ਼ ਮਿਸ਼ਰਾ, ਪ੍ਰੇਮ ਚੰਦ, ਚੰਦਨ, ਹਿਮਾਂਸ਼ੂ, ਗੋਪੀ, ਮੋਨੂੰ, ਵਿਸ਼ਾਲ, ਸੋਨੂੰ ਲੰਬੜ, ਸੋਰਵ, ਗਗਨਦੀਪ ਅਤੇ ਸਮੂਹ ਸਕੂਲ ਮੈਨੇਜਮੈਂਟ ਅਤੇ ਸਟਾਫ ਮੈਂਬਰ ਹਾਜ਼ਿਰ ਸਨ।