(ਨਰਿੰਦਰ ਭੰਡਾਲ)

ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਬ੍ਰਾਂਚ ਨੂਰਮਹਿਲ ਵਲੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਾਹਰਾਜ ਦੇ ਆਦੇਸ਼ ਮੁਤਾਬਿਕ ਲੋੜਵੰਦਾਂ ਨੂੰ ਰਾਸ਼ਨ ਨੂਰਮਹਿਲ ਸ਼ਹਿਰ ਅਤੇ ਨਾਲ ਦੇ ਪਿੰਡਾਂ ਵਿੱਚ ਵੰਡਿਆ ਗਿਆ। ਥਾਣਾ ਨੂਰਮਹਿਲ ਦੇ ਸਬ ਇੰਸਪੈਕਟਰ ਦਿਨੇਸ਼ ਕੁਮਾਰ ਪਿੰਡ ਭਾਰਦਵਾਜਿਆ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪੁਲਿਸ ਨੇ ਰਾਸ਼ਨ ਵੰਡਿਆ ਅਤੇ ਉਸ ਉਪਰੰਤ ਪਿੰਡ ਸੁੰਨੜ ਕਲਾਂ ਦੇ ਪੰਚ ਸੁਰਿੰਦਰ ਪਾਲ ਅਤੇ ਉਨ੍ਹਾਂ ਨਾਲ ਥਾਣਾ ਨੂਰਮਹਿਲ ਦੇ ਸਬ ਇੰਸਪੈਕਟਰ ਦਿਨੇਸ਼ ਕੁਮਾਰ ਗਰੀਬ ਪਰਿਵਾਰ ਨੂੰ ਪੁਲਿਸ ਦੇ ਸਹਿਯੋਗ ਨਾਲ ਰਾਸ਼ਨ ਦਿੰਦੇ ਹੋਏ।