ਫਗਵਾੜਾ ( ਡਾ ਰਮਨ ) ਤਾਜ ਐਂਟਰਟੇਨਮੈਂਟ ਅਤੇ ਰੱਤੂ ਰੰਧਾਵਾ ਦੀ ਧਾਰਮਿਕ ਪੇਸ਼ਕਸ਼ “ਆ ਦਿਨ” ਨੂੰ ਅੱਜ ਸੰਤ ਕੁਲਵੰਤ ਰਾਮ ਜੀ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ . ਪੰਜਾਬ ਨੇ ਆਪਣੇ ਕਰ-ਕਮਲਾਂ ਨਾਲ ਰਿਲੀਜ਼ ਕੀਤਾ!ਜਾਣਕਾਰੀ ਦਿੰਦਿਆਂ ਟਰੈਕ ਦੇ ਗੀਤਕਾਰ ਰੱਤੂ ਰੰਧਾਵਾ ਨੇ ਦੱਸਿਆ ਕਿ ਇਹ ਸਿੰਗਲ ਟਰੈਕ ਬਾਬਾ ਸਾਹਿਬ ਡਾ. ਬੀ .ਆਰ ਅੰਬੇਡਕਰ ਜੀ ਦੇ 130 ਵੇਂ ਜਨਮ ਦਿਨ ਨੂੰ ਸਮਰਪਿਤ ਹੈ,ਜਿਸਨੂੰ ਲੋਕ ਗਾਇਕ ਸ਼ੈਰੀ ਜੱਸਲ ਨੇ ਆਪਣੀ ਸੁਰੀਲੀ ਆਵਾਜ਼ ਵਿਚ ਗਾਇਆ ਹੈ ਅਤੇ ਸੰਗੀਤਬੱਧ ਕੀਤਾ ਹੈ “ਬੀਟ ਬਰੇਕਰ” ਨੇ,ਜਦਕਿ ਵੀਡੀਓ ਬਾਬਾ ਕਮਲ ਵੱਲੋਂ ਤਿਆਰ ਕੀਤੀ ਗਈ ਹੈ!ਵਿਸ਼ੇਸ਼ ਧੰਨਵਾਦ ਹਰਬੰਸ ਲਾਖਾ ਆਸਟਰੀਆ, ਹਰਜੀਤ ਜੱਸਲ ਯੂ ਕੇ, ਆਗਿਆ ਰਾਮ ਮਹਿਤਾ ਯੂ. ਕੇ, ਦੇਵ ਰਾਜ ਏ.ਐਸ,ਆਰ ਡੀ ਜੱਸਲ, ਟੀ. ਐਲ. ਜੱਸਲ ਈ .ਆਰ ਦਾ ਕੀਤਾ ਗਿਆ ਹੈ!ਉਮੀਦ ਕੀਤੀ ਜਾ ਰਹੀ ਹੈ ਕਿ ਸ਼ੈਰੀ ਜੱਸਲ ਦੇ ਇਸ ਨਵੇਂ ਟਰੈਕ ਨੂੰ ਦਰਸ਼ਕ ਭਰਵਾਂ ਹੁੰਗਾਰਾ ਦੇਣਗੇ!