ਫਿਲੌਰ ,26 ਨਵੰਬਰ (ਅਜੇ ਕੋਛੜ) ਜਗਤਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਉਚਾਰਣ ਕੀਤੀ ਬਾਣੀ ਦੇ ਪ੍ਰਚਾਰ -ਪ੍ਰਸਾਰ ਅਤੇ ਮਨੁੱਖਤਾ ਨੂੰ ਬਾਣੀ ਦੇ ਨਾਲ ਜੋੜਨ ਦਾ ਉਪਰਾਲਾ ਕਰਦਿਆਂ ਪਾਲ ਕੰਦੋਲੀਆ ਤੇ ਸੀਟੂ ਬਾਈ ਦੇ ਯਤਨਾਂ ਸਦਕਾ
ਡੀ.ਡੀ. ਪੰਜਾਬੀ ਚੈਨਲ ਤੇ ਹਰ ਬੁੱਧਵਾਰ ਨੂੰ ਸਵੇਰੇ 6.00 ਵਜੇ ਤੋਂ 6.15 ਵਜੇ ਤੱਕ ਸ਼ਬਦ ਗੁਰਬਾਣੀ ਵਿਆਖਿਆ ਸਹਿਤ ਲੜੀਵਾਰ ਧਾਰਮਿਕ ਪ੍ਰੋਗਰਾਮ “ਮੇਰੀ ਪ੍ਰੀਤਿ ਗੋਬਿੰਦ ਸਿਉ” ਪ੍ਰਸਾਰਿਤ ਕੀਤਾ ਜਾਂਦਾ ਹੈ।ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸੀਟੂ ਬਾਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਰਾ 108 ਸੰਤ ਬਾਬਾ ਮੇਲਾ ਰਾਮ ਜੀ ਦੇ ਗੱਦੀ ਨਸ਼ੀਨ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ. ਪੰਜਾਬ 27 ਨਵੰਬਰ ਦਿਨ ਬੁੱਧਵਾਰ ਨੂੰ ਸਵੇਰੇ 6.00 ਵਜੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ਼ਬਦ ” ਐਸੀ ਲਾਲ ਤੁਝ ਬਿਨੁ ਕਉਨ ਕਰੈ” ਵਿਆਖਿਆ ਸਹਿਤ ਸੰਗਤਾਂ ਨੂੰ ਸਰਵਣ ਕਰਵਾਉਣਗੇ ਅਤੇ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਮਨੁੱਖਤਾ ਨੂੰ ਜੋੜਨ ਦਾ ਉਪਰਾਲਾ ਕਰਦਿਆਂ ਆਪਣੀ ਹਾਜ਼ਰੀ ਲਗਵਾਉਣਗੇ ਅਤੇ ਇਸ ਸ਼ਬਦ ਦਾ ਗਾਇਨ ਭਾਈ ਬਿਕਰਮਜੀਤ ਸਿੰਘ ਅਤੇ ਸਾਥੀ ਭਾਈ ਰਣਧੀਰ ਸਿੰਘ ਲਾਹੌਰੀਆ, ਜਗਦੇਵ ਸਿੰਘ ਦੇ ਸਰਬ ਸਾਂਝਾ ਕੀਰਤਨ ਸੇਵਕ ਜੱਥਾ ਦੋਆਬਾ ਵਲੋਂ ਕੀਤਾ ਗਿਆ ਹੈ। ਇਸ ਮੌਕੇ ਗੁਰੂ ਰਵਿਦਾਸੁ ਸਾਧੂ ਸੰਪਰਦਾਇ ਸੁਸਾਇਟੀ ਦੇ ਪ੍ਰਧਾਨ ਸੰਤ ਬਾਬਾ ਕੁਲਵੰਤ ਰਾਮ ਜੀ ਭਰੋਮਜਾਰਾ ਵਾਲਿਆਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਹਰ ਬੁੱਧਵਾਰ ਸਵੇਰੇ 6 ਤੋਂ 6:15 ਵਜੇ ਤੱਕ ਜਿੱਥੇ ਡੀਡੀ ਪੰਜਾਬੀ ਚੈਨਲ ਤੇ ਬਾਣੀ ਦਾ ਅਨੰਦੁ ਮਾਨਣ ਉੱਥੇ ਹੀ ਹਰ ਮਨੁੱਖ ਪ੍ਰਭੂ ਭਗਤੀ ਵਿੱਚ ਜੁੜਕੇ ਸੇਵਾ ਕਰਨ ਅਤੇ ਆਪਣੇ ਦਸਾਂ ਨਹੁੰਆਂ ਦੀ ਕਿਰਤ ਕਰਕੇ ਵੰਡਕੇ ਛੱਕਣ, ਹਰ ਲੋੜਵੰਦ ਦੀ ਮਦਦ ਕਰਨ, ਤਾਂ ਜੋ ਸਾਡੇ ਗੁਰੂ ਸਾਹਿਬਾਨਾਂ ਦਾ ਜੋ ਫਲਸਫਾ ਹੈ ਉਸ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ।ਇਸ ਮੌਕੇ ਸੰਤ ਲਛਮਣ ਦਾਸ ਜੀ, ਕੈਮਰਾਮੈਨ ਹਰਨੇਕ ਜੀ , ਭਾਈ ਰਣਧੀਰ ਸਿੰਘ ਲਾਹੌਰੀਆ, ਭਾਈ ਜਗਦੇਵ ਸਿੰਘ , ਬਾਬਾ ਜਿੰਦਰ ਜੀ ਅਤੇ ਰਣਵੀਰ ਬੇਰਾਜ ਆਦਿ ਹਾਜਰ ਸਨ।