ਫਗਵਾੜਾ (ਡਾ ਰਮਨ)

ਜ਼ਿਲਾ ਪਰਿਵਾਰ ਭਲਾਈ ਅਫ਼ਸਰ-ਕਮ-ਪ੍ਰੋਗਰਾਮ ਅਫ਼ਸਰ ਐਨ. ਸੀ. ਡੀ ਡਾ. ਰਾਜਕਰਨੀ ਨੇ ਇਸ ਮੌਕੇ ਦੱਸਿਆ ਕਿ ਜੀਵਨ ਸ਼ੈਲੀ ਵਿਚ ਬਦਲਾਅ, ਕਸਰਤ ਅਤੇ ਸੰਤੁਲਿਤ ਖ਼ੁਰਾਕ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨਾਂ ਯੋਗਾ ਅਤੇ ਮੈਡੀਟੇਸ਼ਨ ਨੂੰ ਵੀ ਮਾਨਸਿਕ ਤਣਾਅ ਘੱਟ ਕਰਨ ਦਾ ਜ਼ਰੀਆ ਦੱਸਿਆ। ਡਾ. ਰਾਜਕਰਨੀ ਨੇ ਸਰੀਰਕ ਵਜ਼ਨ ’ਤੇ ਵੀ ਕੰਟਰੋਲ ਰੱਖਣ ਅਤੇ ਤੰਬਾਕੂਨੋਸ਼ੀ ਤੋਂ ਪਰਹੇਜ ਕਰਨ ਨੂੰ ਕਿਹਾ।
ਸਿਵਲ ਹਸਪਤਾਲ ਦੇ ਮੈਡੀਕਲ ਸਪੈਸ਼ਲਿਸਟ ਡਾ. ਮੋਹਨਪ੍ਰੀਤ ਸਿੰਘ ਨੇ ਆਏ ਮਰੀਜ਼ਾਂ ਨੂੰ ਸਮੇਂ-ਸਮੇਂ ’ਤੇ ਡਾਕਟਰੀ ਸਲਾਹ ਲੈਣ ਲਈ ਕਿਹਾ। ਉਨਾਂ ਇਹ ਵੀ ਕਿਹਾ ਕਿ ਡਾਕਟਰੀ ਸਲਾਹ ਅਨੁਸਾਰ ਹੀ ਹਾਈਪਰਟੈਂਸ਼ਨ ਦੀ ਦਵਾਈ ਲਈ ਜਾਵੇ ਅਤੇ ਬਿਨਾਂ ਡਾਕਟਰੀ ਸਲਾਹ ’ਤੇ ਆਪਣੀ ਮਰਜ਼ੀ ਨਾਲ ਬੀ. ਪੀ ਦੀ ਦਵਾਈ ਬੰਦ ਨਾ ਕੀਤੀ ਜਾਵੇ। ਉਨਾਂ ਲੋਕਾਂ ਨੂੰ ਤਲੇ ਤੇ ਚਿਕਨਾਹਟ ਯੁਕਤ ਭੋਜਨ ਪਦਾਰਥ ਘੱਟ ਖਾਣ, ਮਿੱਠੇ ਅਤੇ ਨਮਕ ਦੀ ਵਰਤੋਂ ਘੱਟ ਕਰਨ ’ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਡਾ. ਮੋਹਿਤ, ਸੁਪਰਡੈਂਟ ਸ੍ਰੀ ਰਾਮ ਅਵਤਾਰ, ਸ੍ਰੀ ਰਵਿੰਦਰ ਜੱਸਲ ਤੇ ਹੋਰ ਹਾਜ਼ਰ ਸਨ।