ਨੂਰਮਹਿਲ 28 ਫਰਵਰੀ ( ਨਰਿੰਦਰ ਭੰਡਾਲ )

ਡਾ, ਬੀ.ਆਰ ਅੰਬੇਡਕਰ ਮਿਸ਼ਨ ਸੁਸਾਸਿਟੀ, ਐਨ.ਆਰ.ਆਈ ਵੀਰ, ਗ੍ਰਾਮ ਪੰਚਾਇਤ ਅਤੇ ਸਮੂਹ ਸੰਗਤ ਪਿੰਡ ਸੰਘੇ ਜਗੀਰ ਵਿਖੇ ਗੁਰਮੁੱਖੀ ਲਿੱਪੀ ਦੇ ਸਿਰਜਣਹਾਰ ,
ਜਗਤ ਗੁਰੂ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 643ਵੇਂ ਆਗਮਨ ਪੁਰਬ , ਭਾਰਤੀ ਸੰਵਿਧਾਨ ਦੇ ਰਚਨਾਕਾਰ ਡਾ, ਭੀਮ ਰਾਓ ਅੰਬੇਡਕਰ ਅਤੇ 108 ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨੂੰ ਸਮਰਪਿਤ 15ਵਾਂ
ਮਹਾਨ ਸੰਤ ਸੰਮੇਲਨ ਅਤੇ ਕੀਰਤਨ ਦਰਬਾਰ ਕਰਵਾਇਆ ਜਾਂ ਰਿਹਾ ਹੈ। ਇਸ ਸੰਤ ਸੰਮੇਲਨ ਤੇ ਵਿਸ਼ੇਸ ਤੌਰ ਤੇ ਪਹੁੰਚ ਰਹੇ ਮਹਾਪੁਰਸ਼ 108 ਸੰਤ ਨਿਰਜਨ ਦਾਸ ਜੀ ਗੱਦੀ ਨਸ਼ੀਨ ਡੇਰਾ ਸੱਚ ਖੰਡ ਬੱਲਾ ਜੀ। 4 ਮਾਰਚ 2020 ਦਿਨ ਬੁੱਧਵਾਰ ਨੂੰ ਸਵੇਰੇ 10.00 ਨਗਰ ਕੀਰਤਨ , 5 ਮਾਰਚ 2020 ਦਿਨ ਵੀਰਵਾਰ ਨੂੰ ਸੰਤ ਸੰਮੇਲਨ ਅਤੇ ਰੂਹਾਨੀ ਕੀਰਤਨ ਦਰਬਾਰ ਸਵੇਰੇ 10.00 ਵਜੇ ਸ਼ੁਰੂ ਹੋਵੇਗਾ। ਇਸ ਸੰਤ ਸੰਮੇਲਨ ਦੀ ਜਾਣਕਾਰੀ ਸਰਪੰਚ ਕਸ਼ਮੀਰੀ ਲਾਲ ਨੇ ਦਿੱਤੀ।