(ਅਸ਼ੋਕ ਲਾਲ)
ਜ਼ਿਲਾ ਸੰਗਰੂਰ ਦੇ ਪਿੰਡ ਚੰਗਾਲੀਵਾਲਾ ਵਿਖੇ ਅਣਮਨੁੱਖੀ ਤਸ਼ੱਦਦ ਨਾਲ ਹੋਈ ਦਲਿਤ ਨੌਜਵਾਨ ਦੀ ਮੌਤ ਦਾ ਮਾਮਲਾ ਅਜੇ ਠੰਢਾ ਨਹੀਂ ਹੋਇਆ ਇਸ ਤੋਂ ਥੋੜ੍ਹੀ ਹੀ ਦੂਰ ਪਿੰਡ ਚੂੜਲ ਕਲਾਂ ਵਿਖੇ ਦਲਿਤ ਨੋਜਵਾਨ ਕਾਲਾ ਸਿੰਘ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਸਬੰਧੀ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਮੈਡਮ ਪੂਨਮ ਕਾਂਗੜਾ ਨੇ ਚੂੜਲ ਕਲਾਂ ਦਾ ਦੌਰਾ ਕੀਤਾ ਜਿਥੇ ਉਨ੍ਹਾਂ ਪਰਿਵਾਰ ਨੂੰ ਮਿਲ ਕੇ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਇਸ ਮੌਕੇ ਮੈਡਮ ਕਾਂਗੜਾ ਨੇ ਮੂਣਕ ਸਿਵਲ ਹਸਪਤਾਲ ਪਹੁੰਚ ਕੇ ਮ੍ਰਿਤਕ ਕਾਲਾ ਸਿੰਘ ਦਾ ਮੈਡੀਕਲ ਬੋਰਡ ਕੋਲੋ ਪੋਸਟ ਮਾਰਟਮ ਕਰਵਾਇਆ ਇਸ ਮੌਕੇ ਮ੍ਰਿਤਕ ਦੇ ਭਰਾ ਭੋਲਾ ਸਿੰਘ, ਭੈਣਾਂ ਨਿੱਕੀ, ਰਾਣੋ ਅਤੇ ਦੋਵੇਂ ਸਪੁੱਤਰ ਕਰਨ, ਅਰਜੁਨ ਤੋਂ ਇਲਾਵਾ ਤਹਿਸੀਲਦਾਰ ਸੁਰਿੰਦਰ ਸਿੰਘ, ਅੈਸ ਅੈਮ ਓ ਡਾ ਰਾਜੇਸ਼ ਕੁਮਾਰ, ਤਹਿਸੀਲ ਭਲਾਈ ਅਫ਼ਸਰ ਸੁਮਿਤ ਗਰਗ, ਅਮਨ ਚੌਪੜਾ, ਬਲਜੀਤ ਸਿੰਘ ਬਾਹਮਣੀਵਾਲਾ, ਡਾ ਸੁਰੇਸ਼ ਮੂਣਕ, ਮੋਤੀ ਲਾਲ ਖਨੌਰੀ ਆਦਿ ਹਾਜ਼ਰ ਸਨ।