ਫਗਵਾੜਾ (ਡਾ ਰਮਨ )

ਇਲਾਕਾ ਭਗਤਪੁਰਾ ਭਾਣੋਕੀ ਰੋਡ ਤੇ ਚੱਲ ਰਹੇ ਸੜਕ ਦੇ ਢਿੱਲੇ ਨਿਰਮਾਣ ਕਾਰਜ ਨੂੰ ਲੈਕੇ ਭਾਣੋਕੀ ਰੋਡ ਦੇ ਦੁਕਾਨਦਾਰਾਂ ਰਾਕੇਸ਼ ਕੁਮਾਰ , ਗੁਰਦੀਪ ਸਿੰਘ ਸੈਣੀ , ਅਮਰਜੀਤ ਗੋਗਨਾ , ੲਿੰਦਰਜੀਤ ਸ਼ਰਮਾ , ਕੁਲਦੀਪ ਸਿੰਘ ਬਸਰਾ, ਰਾਮ ਕ੍ਰਿਸ਼ਨ ਹਾਂਡਾ , ਰਾਜੀਵ ਵਰਮਾ , ਕ੍ਰਿਸ਼ਨ ਕੁਮਾਰ , ਸ਼ਾਮ ਲਾਲ , ਸਮੀਰ ਸਲਵਾਨ ਆਦਿ ਦਾ ੲਿੱਕ ਵਫਦ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਮਿਲਿਆ ਅਤੇ ਸੜਕ ਸੰਬੰਧੀ ਆ ਰਹੀਆ ਮੁਸ਼ਕਲਾ ਬਾਰੇ ਜਾਣਕਾਰੀ ਦਿੱਤੀ ਦੁਕਾਨਦਾਰਾਂ ਦੱਸਿਆ ਕਿ ਸੜਕ ਨਿਰਮਾਣ ਦਾ ਕੰਮ ਕਾਫ਼ੀ ਢਿੱਲੀ ਰਫ਼ਤਾਰ ਨਾਲ ਚੱਲ ਰਿਹਾ ਹੈ ਅਤੇ ੲਿਸ ਦੇ ਨਾਲ ਹੀ ਪੂਰੀ ਸੀਵਰ ਲਾਈਨ ਬੰਦ ਹੋਣ ਕਾਰਨ ਸੀਵਰੇਜ ਦਾ ਗੰਦਾ ਅਤੇ ਬਦਬੂਦਾਰ ਪਾਣੀ ਲਗਣ ਵਾਲਿਆ ਲੲੀ ਜਿੱਥੇ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ ਉੱਥੇ ਹੀ ਸੀਵਰ ਚੋਂ ਨਿਕਲੀ ਗਾਰ ਕਾਰਣ ਲੋਕਾ ਦਾ ਪੈਦਲ ਲਗਣਾ ਵੀ ਮੁਹਾਲ ਹੋੲਿਆ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਲਾਕ ਡਾਊਨ ਦੇ ਚੱਲਦਿਆਂ ਮੰਦਹਾਲੀ ਚੋਂ ਗੁਜ਼ਰਨਾ ਪਿਆ ਅਤੇ ਹੁਣ ਸੜਕ ਦੀ ਢਿੱਲੀ ਕਾਰਗੁਜ਼ਾਰੀ ਕਾਰਣ ਉਨ੍ਹਾਂ ਦੇ ਵਪਾਰ ਤੇ ਕਾਫੀ ਅਸਰ ਪੈ ਰਿਹਾ ਹੈ ਉਨ੍ਹਾਂ ਦੱਸਿਆ ਕਿ ਜਦੋਂ ਉਹ ੲਿਸ ਸੰਬੰਧ ਚ ਠੇਕੇਦਾਰ ਨਾਲ ਗੱਲ ਕਰਦੇ ਹਨ ਤਾਂ ਉਹ ਕੋੲੀ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਜਦੋਂ ੲਿਸ ਸੰਬੰਧੀ ਠੇਕੇਦਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਉਹ ਅਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰ ਰਹੇ ਹਨ ਦੁਕਾਨਦਾਰਾਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਬੇਨਤੀ ਕੀਤੀ ਕਿ ਉਹ ੲਿਸ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕਰਵਾਉਣ