(ਕਰੋਨਾ ਵਰਗੀ ਭਿਆਨਕ ਬਿਮਾਰੀ ਦੌਰਾਨ ਵੀ ਨਹੀ ਜਾਗ ਰਿਹਾ ਪ੍ਰਸ਼ਾਸਨ)
ਗੜ੍ਹਸ਼ੰਕਰ(ਫੂਲਾ ਰਾਮ ਬੀਰਮਪੁਰ) ਬਲਾਕ ਗੜ੍ਹਸ਼ੰਕਰ ਅਧੀਨ ਆਉਦੇ ਪਿੰਡ ਬੀਰਮਪੁਰ ‘ਚ ਕਾਫੀ ਸਮੇ ਤੋ ਸੜਕ ਕਿਨਾਰੇ  ਕੂੜਾ ਕਰਕਟ ਸੁੱਟਿਆ ਜਾ ਰਿਹਾ ਜੋ ਭਿਆਨਕ ਬਿਮਾਰੀਆ ਨੂੰ ਸੱਦਾ ਦੇ ਰਿਹਾ ਹੈ ਪਰ ਪ੍ਰਸ਼ਾਸਨ ਵਲੋ ਇਸ ਪ੍ਰਤੀ ਹੁਣ ਤੱਕ ਕੋਈ ਵੀ ਕਾਰਵਾਈ ਨਹੀ ਕੀਤੀ ਗਈ।ਇਸ ਕਰੋਨਾ ਮਹਾਮਾਰੀ ਦੌਰਾਨ ਜਿਥੇ ਸਿਹਤ ਵਿਭਾਗ ਵਲੋ ਆਪਣਾ ਆਲਾ ਦੁਆਲਾ ਸਾਫ ਰੱਖਣ ਲਈ ਕਿਹਾ ਗਿਆ ਹੈ ਉਥੇ ਹੀ ਇਹ ਕੂੜੇ ਦਾ ਢੇਰ ਬਿਮਾਰੀ ਫੈੇਲਾਣ ਤੋ ਘੱਟ ਨਹੀ ਦਿਸ ਰਿਹਾ ।ਪਿੰਡ ਵਾਸੀਆ ਦਾ ਕਹਿਣਾ ਹੈ ਕਿ ਇਸ ਕੂੜੇ ਨੂੰ ਸੁੱਟਣ ਲਈ ਕੋਈ ਢੁੱਕਵੀ ਜਗਾ ਦਿੱਤੀ ਜਾਵੇ ਤਾ ਜੋ ਸੜਕ ਕਿਨਾਰੇ ਸੁੱਟਿਆ ਕੂੜਾ ਬਿਮਾਰੀ ਦਾ ਕਾਰਨ ਨਾ ਬਣ ਸਕੇ ।ਕਿਉਕਿ ਇਸ ਕੂੜੇ ਦੇ ਢੇਰ ਕੋਲ ਕਾਫੀ ਘਰਾ ਦੀ ਵਸੋ ਹੈ ਇਸ ਕੂੜੇ ਦੇ ਢੇਰ ਤੇ ਅਵਾਰਾ ਪਸ਼ੂਆ ਦਾ ਵੀ ਆਉਣਾ ਜਾਣਾ ਬਣਿਆ ਰਹਿਦਾ ਹੈ ਜੋ ਸੜਕ ਤੇ ਅਵਾਰਾ ਪਸ਼ੂਆ ਨਾਲ ਹਾਦਸਾ ਵੀ ਹੋ ਸਕਦਾ ਕਿਉਕਿ ਇਸ ਸੜਕ ਤੇ ਕਾਫੀ ਅਵਾਜਾਈ ਹੁੰਦੀ ਹੇੈ।