ਸ਼ਾਹਕੋਟ/ਮਲਸੀਆਂ,(ਸਾਹਬੀ ਦਾਸੀਕੇ, ਜਸਵੀਰ ਸਿੰਘ ਸ਼ੀਰਾ)ਅੱਜ ਮਿਤੀ 30-04-2020 ਨੂੰ ਸ੍ਰੀ ਸ਼ਿਆਮ ਬਹਾਦਰ ਕੇਅਰ ਟੇਕਰ PW D ਰੈਸਟ ਹਾਉਸ ਸ਼ਾਹਕੋਟ ਆਪਣੀ ਸਰਕਾਰੀ ਸਰਵਿਸ ਤੋਂ ਸੇਵਾ ਮੁਕਤ ਹੋਣ ਜਾ ਰਹੇ ਹਨ।ਉਨ੍ਹਾਂ ਵੱਲੋਂ ਆਪਣੀ ਡਿਊਟੀ ਮਿਤੀ 21-06-1980 ਨੂੰ ਜੁਆਇਨ ਕੀਤੀ ਸੀ।ਉਹ ਆਪਣੀ ਲਗਭਗ 40 ਸਾਲ ਦੀ ਸਰਵਿਸ ਪੂਰੀ ਕਰਕੇ ਰਿਟਾਇਰ ਹੋ ਰਹੇ ਹਨ।ਮਿੱਠ ਬੋਲੜੇ ਸੁਭਾਅ ਦੇ ਮਾਲਕ ਸ੍ਰੀ ਸ਼ਿਆਮ ਬਹਾਦਰ ਦਾ ਵਿਆਹ ਸਾਲ 1984 ਵਿੱਚ ਸ੍ਰੀਮਤੀ ਤਿਲਕ ਦੇਵੀ ਨਾਲ ਹੋਇਆ ਸੀ।ਇਨ੍ਹਾਂ ਦੀਆਂ ਤਿੰਨ ਲੜਕੀਆਂ ਅਤੇ ਇੱਕ ਲੜਕਾ ਹੈ।ਇਨ੍ਹਾਂ ਦੇ ਸਾਰੇ ਬੱਚੇ ਵਿਆਹੇ ਹੋਏ ਹਨ,ਅਤੇ ਆਪਣੇ-ਆਪਣੇ ਸਥਾਨ ਤੇ ਰਾਜੀ-ਖੁਸ਼ੀ ਜੀਵਨ ਬਤੀਤ ਕਰ ਰਹੇ ਹਨ।ਸਬ ਡਵੀਜ਼ਨ ਪ੍ਰਸ਼ਾਸਨ ਸ਼ਾਹਕੋਟ ਉਸ ਵੱਲੋਂ ਨਿਭਾਇਆ ਗਈਆਂ ਸੇਵਾਵਾਂ ਦੀ ਸਲਾਘਾ ਕਰਦਾ ਹੈ,ਅਤੇ ਭਵਿੱਖ ਲਈ ਖੁਸੀ ਅਤੇ ਸਿਹਤਮੰਦ ਜੀਵਨ ਦੀਆਂ ਸ਼ੁਭਕਾਮਨਾਵਾਂ ਦਿੰਦਾ ਹੈ।