Home Punjabi-News ਸ੍ਰੀ ਸ਼ਨੀਦੇਵ ਮੰਦਰ ਨਿਗਾਹਾਂ ਮੁਹੱਲਾ ਵਿਖੇ ਮਨਾਈ ਸ਼ਨੀ ਜਯੰਤੀ

ਸ੍ਰੀ ਸ਼ਨੀਦੇਵ ਮੰਦਰ ਨਿਗਾਹਾਂ ਮੁਹੱਲਾ ਵਿਖੇ ਮਨਾਈ ਸ਼ਨੀ ਜਯੰਤੀ

* ਆਸ਼ੂ ਮਾਰਕੰਡਾ ਦੇ ਪਰਿਵਾਰ ਨੇ ਯਜਮਾਨ ਵਜੋਂ ਕਰਵਾਇਆ ਹਵਨ
ਫਗਵਾੜਾ (ਡਾ ਰਮਨ ) ਸ੍ਰੀ ਸ਼ਨੀਦੇਵ ਮੰਦਰ ਨਿਗਾਹਾਂ ਮੁਹੱਲਾ ਮੇਹਲੀ ਗੇਟ ਫਗਵਾੜਾ ਵਿਖੇ ਸ੍ਰੀ ਸ਼ਨੀਦੇਵ ਜਯੰਤੀ ਮਹਾਉਤਸਵ ਦਾ ਸਲਾਨਾ ਆਯੋਜਨ ਸ਼ਰਧਾ ਪੂਰਵਕ ਕੀਤਾ ਗਿਆ। ਕੋਵਿਡ-19 ਕੋਰੋਨਾ ਮਹਾਮਾਰੀ ਦੌਰਾਨ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੰਡਿਤ ਲਵਨੀਸ਼ ਗੌਤਮ ਦੀ ਦੇਖਰੇਖ ਹੇਠ ਝੰਡੇ ਦੀ ਰਸਮ ਰਾਜੀਵ ਸ਼ਰਮਾ ਘੁੱਗੀ ਤੇ ਤਿਲਕਰਾਜ ਮਾਰਕੰਡਾ ਵਲੋਂ ਸਾਂਝੇ ਤੌਰ ਤੇ ਨਿਭਾਈ ਗਈ। ਇਸ ਦੌਰਾਨ ਹਵਨ ਵੀ ਕਰਵਾਇਆ ਗਿਆ ਜਿਸ ਵਿਚ ਆਸ਼ੂ ਕੰਡਾ ਦੇ ਪਰਿਵਾਰ ਨੇ ਯਜਮਾਨ ਦੀ ਭੂਮਿਕਾ ਨਿਭਾਈ। ਉਪਰੰਤ ਵਿਸ਼ਵ ਸ਼ਾਂਤੀ ਅਤੇ ਕੋਰੋਨਾ ਤੋਂ ਜਗਤ ਨੂੰ ਮੁਕਤੀ ਦੀ ਪ੍ਰਾਰਥਨਾ ਕੀਤੀ ਗਈ। ਭੰਡਾਰੇ ਦੀ ਸੇਵਾ ਅਤੁੱਟ ਵਰਤਾਈ ਗਈ। ਸੰਗਤਾਂ ਨੇ ਸ਼ਰਧਾ ਭਾਵਨਾ ਨਾਲ ਸ੍ਰੀ ਸ਼ਨੀਦੇਵ ਦੀ ਮੂਰਤੀ ਅੱਗੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸ੍ਰੀਮਤੀ ਪੁਸ਼ਪਾ ਰਾਣੀ ਮਾਰਕੰਡਾ, ਨੇਹਾ ਮਾਰਕੰਡਾ, ਪਵਨ ਮਾਰਕੰਡਾ, ਪੂਜਾ ਮਾਰਕੰਡਾ, ਈਸ਼ ਕੁਮਾਰ, ਰਾਧਾ ਰਾਣੀ, ਪਰਲ, ਪੀਹੂ, ਚਰਾਗ਼ ਮਾਰਕੰਡਾ ਆਦਿ ਹਾਜਰ ਸਨ।