ਸ੍ਰੀ ਮੁਕਤਸਰ ਸਾਹਿਬ (ਜਸਵਿੰਦਰ ਸਿੰਘ)ਕਿਰਤੀ ਕਿਸਾਨ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋ ਹਾਥਰਸ (ਯੂਪੀ) ਦੀ ਸਮੂਹਿਕ ਬਲਾਤਕਾਰ ਕਰਕੇ ਕਤਲ ਕੀਤੀ ਲੜਕੀ ਮਨੀਸ਼ਾ ਨੂੰ ਇਨਸਾਫ ਦਵਾਉਣ ਲਈ ਅਤੇ ਕਾਤਲਾ ਨੂੰ ਫਾਸੀ ਦੀ ਸਜਾ ਦਵਾਉਣ ਲਈ ਮੁਕਤਸਰ ਸ਼ਹਿਰ ਵਿੱਚ ਯੋਗੀ ਅਦਿਤਆਨਾਥ ਦੀ ਭਾਜਪਾ ਸਰਕਾਰ ਖਿਲਾਫ ਰੋਸ ਮਾਰਚ ਕੀਤਾ ਗਿਆ।
ਪ੍ਰੈਸ ਬਿਆਨ ਜਾਰੀ ਕਰ ਦਿਆ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਬਲਵਿੰਦਰ ਥਾਦੇਵਾਲਾ, ਯੂਥ ਵਿੰਗ ਦੇ ਸੂਬਾ ਆਗੂ ਹਰਪ੍ਰੀਤ ਝਬੇਲਵਾਲੀ ਅਤੇ ਬਲਵਿੰਦਰ ਭੁੱਟੀਵਾਲਾ ਨੇ ਕਿਹਾ ਕਿ ਯੂਪੀ ਦੀ ਯੋਗੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਲਗਾਤਾਰ ਬਲਾਤਕਾਰੀਆ ਦੇ ਹੱਕ ਵਿੱਚ ਖੜੀ ਹੈ । ਮਨੀਸ਼ਾ ਨਾਲ ਬਲਾਤਕਾਰ ਕਰਕੇ ਕਤਲ ਕਰਨ ਵਾਲੇ ਦੋਸ਼ੀਆ ਨੂੰ ਬਚਾਉਣ ਲਈ ਭਾਜਪਾ ਵਾਲੇ ਟਿੱਲ ਦਾ ਜੋਰ ਲਾ ਰਹੇ ਨੇ । ਇਨ੍ਹਾਂ ਦੇ ਸਾਸਦ ਬਲਾਤਕਾਰ ਲਈ ਖੁਦ ਲੜਕੀਆ ਨੂੰ ਜਿੰਮੇਵਾਰ ਕਹਿ ਰਹੇ ਨੇ ।
ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਮੰਗਾ ਅਜਾਦ ਜਿਲਾ ਪ੍ਰਧਾਨ ਲਖਵੰਤ ਕਿਰਤੀ ਅਤੇ ਯੂਥ ਵਿੰਗ ਦੇ ਆਗੂ ਜਗਮੀਤ ਬਰਾੜ ਕੋਟਲੀ ਨੇ ਕਿਹਾ ਕਿ ਮਨੀਸ਼ਾ ਦਾ ਸੰਸਕਾਰ ਵੀ ਯੂਪੀ ਪੁਲਿਸ ਵੱਲੋ ਭਾਜਪਾ ਸਰਕਾਰ ਦੇ ਇਸ਼ਾਰੇ ਤੇ ਉਸਦੇ ਘਰਦਿਆ ਦੀ ਗੈਰ ਹਾਜਰੀ ਵਿੱਚ ਕਰ ਦਿੱਤਾ ਗਿਆ । ਜਿਸਤੋ ਸ਼ਪੱਸ਼ਟ ਹੈ ਕਿ ਇਸ ਘਟਨਾ ਪਿੱਛੇ ਸੱਤਾਧਾਰੀ ਭਾਜਪਾ ਦੇ ਗੁੰਡਿਆ ਦੀ ਸ਼ਮੂਲੀਅਤ ਹੈ। ਪਿਛਲੇ ਸਾਲ ਭਾਜਪਾ ਦੇ ਹੀ ਅੈਮ ਅੈਲ ਏ ਕੁਲਦੀਪ ਸ਼ੇਗਰ ਨੇ ਉਨਾਵ ਦੀ ਨਬਾਲਗ ਬੱਚੀ ਨਾਲ ਬਲਾਤਕਾਰ ਕੀਤਾ ਸੀ ਅਤੇ ਲੜਕੀ ਅਤੇ ਉਸਦੇ ਬਾਪ ਟਰੱਕ ਦੀ ਫੇਟ ਮਰਵਾ ਕੇ ਕਤਲ ਕਰਵਾ ਦਿੱਤਾ ਸੀ। ਕਠੂਆ ਚ ਭਾਜਪਾ ਦੇ ਆਗੂਆ ਨੇ ਆਸਿਫਾ ਨਾਲ ਬਲਾਤਕਾਰ ਅਤੇ ਕਤਲ ਕਰਨ ਵਾਲੇ ਗੁੰਡਿਆ ਦੇ ਪੱਖ ਚ ਰੈਲੀਆ ਕੀਤੀਆ ਸਨ ਇਨਾ ਦਾ ਹੀ ਸਵਾਮੀ ਚਨਿਮਿਯਾ ਨੰਦ ਅੱਜ ਜੇਲ ਦੀ ਹਵਾ ਖਾ ਰਿਹਾ ਹੈ
ਆਗੂਆ ਕਿਹਾ ਕਿ ਹੁਣ ਲੋਕਾ ਨੂੰ ਨਾਹਰਾ ਇਹ ਦੇਣਾ ਚਾਹੀਦਾ ਹੈ ਕਿ ਭਾਜਪਾ ਵਾਲਿਆ ਤੋ ਬੇਟੀ ਬਚਾਉ।
ਇਸ ਮੌਕੇ ਜਗਸੀਰ ਥਾਦੇਵਾਲਾ, ਪ੍ਰਦੀਪ ਕੌਰ, ਧਰਮਿੰਦਰ ਜੰਮੂਆਣਾ , ਦਵਿੰਦਰ ਟਫੀ ਕੋਟਲੀ ਅਬਲੂ, ਵਿੱਕੀ ਕੋਟਲੀ ਅਬਲੂ, ਕੀਪਾ , ਬੱਬਾ ਕੋਟਲੀ, ਗੋਰਾ ਕੋਟਲੀ, ਸਤਨਾਲ ਸਿੰਘ ,ਸੂਬਾ ਸਿੰਘ , ਸੇਵਕ ਕੋਟਲੀ
ਸ਼ਲਿੰਦਰ ਸਿੰਘ ,ਗਗਨਦੀਪ ਸਿੰਘ , ਗੁਰਪ੍ਰੀਤ ਸਿੰਘ ਆਦਿ ਨੇ ਸੰਬੋਧਨ ਕੀਤਾ।